29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨਸ਼ੇ ਨਾਲ ਮਰੇ ਨੌਜਵਾਨ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਖੋਹਣ ਖ਼ਿਲਾਫ਼ ਥਾਣਾ ਮਲੌਦ ਅੱਗੇ ਧਰਨਾ

ਮਲੌਦ, 28 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਖੋਹੇ ਜਾਣ ਖ਼ਿਲਾਫ਼ ਅੱਜ ਬਲਾਕ ਮਲੌਦ ਵਲੋਂ ਪੁਲਿਸ ਥਾਣਾ ਮਲੌਦ ਅੱਗੇ ਰੋਸ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਅਤੇ ਸਕੱਤਰ ਨਾਜ਼ਰ ਸਿੰਘ ਸਿਆੜ ਦੀ ਅਗਵਾਈ ਹੇਠ ਹੋਏ ਧਰਨਾ ਪ੍ਰਦਰਸ਼ਨ ਨੇ ਕੱਲ੍ਹ ਮਾਨਸਾ ਵਿਚ ਨਸ਼ੇ ਦੀ ਭੇਂਟ ਚੜੇ ਨੌਜਵਾਨ ਦਲਜੀਤ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋਂ ਜਬਰ ਦੇ ਜੋਰ ਖੋਹਣ ਦੀ ਪੁਰਜ਼ੋਰ ਨਿੰਦਾ ਕੀਤੀ।

Ad Position 21
No active advertisement
ਅਜੀਤ ਡੈਸਕ 29-10-2026
ਮਲੌਦ, 28 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਖੋਹੇ ਜਾਣ ਖ਼ਿਲਾਫ਼ ਅੱਜ ਬਲਾਕ ਮਲੌਦ ਵਲੋਂ ਪੁਲਿਸ ਥਾਣਾ ਮਲੌਦ ਅੱਗੇ ਰੋਸ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਅਤੇ ਸਕੱਤਰ ਨਾਜ਼ਰ ਸਿੰਘ ਸਿਆੜ ਦੀ ਅਗਵਾਈ ਹੇਠ ਹੋਏ ਧਰਨਾ ਪ੍ਰਦਰਸ਼ਨ ਨੇ ਕੱਲ੍ਹ ਮਾਨਸਾ ਵਿਚ ਨਸ਼ੇ ਦੀ ਭੇਂਟ ਚੜੇ ਨੌਜਵਾਨ ਦਲਜੀਤ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋਂ ਜਬਰ ਦੇ ਜੋਰ ਖੋਹਣ ਦੀ ਪੁਰਜ਼ੋਰ ਨਿੰਦਾ ਕੀਤੀ। ਸਰਕਾਰ ਦੇ ਜਾਬਰ ਹੱਥਕੰਡਿਆਂ ਦਾ ਭਾਂਡਾ ਸਰੇ ਬਾਜ਼ਾਰ ਭੰਨਿਆ। ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਨੇ ਨਸ਼ਿਆਂ ਲਈ ਜ਼ੁੰਮੇਵਾਰ ਸਿਆਸਤਦਾਨਾਂ, ਪੁਲਿਸ ਸਿਵਲ ਅਫ਼ਸਰ, ਨਸ਼ਾ ਤਸਕਰ ਅਤੇ ਗੈਗਸਟਰਾਂ ਨੂੰ ਠਹਿਰਾਇਆ ਅਤੇ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਸਿਆਸੀ ਪਾਰਟੀਆਂ ਤੋਂ ਝਾਕ ਛੱਡ ਕੇ ਲੋਕ ਪੱਖੀ ਖਰੀਆਂ ਤਾਕਤਾਂ ਦੀ ਅਗਵਾਈ ਹੇਠ ਵੱਡੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਜਾਬਰ ਹਥ ਮਾਨਸਾ ਧਰਨੇ ਤੋਂ ਦੂਰ ਰੱਖੇ, ਨੌਜਵਾਨ ਦਲਜੀਤ ਦੀ ਮ੍ਰਿਤਕ ਦੇਹ ਉਸ ਦੇ ਮਾਪਿਆਂ ਦੇ ਸਪੁਰਦ ਕਰੇ, ਨਹੀਂ ਤਾਂ ਪੰਜਾਬ ਦੇ ਅਣਖੀ ਲੋਕਾਂ ਦਾ ਰੋਹ ਸਰਕਾਰ ਨੂੰ ਸਾੜ ਕੇ ਸੁਆਹ ਕਰ ਦੇਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਟਿੰਬਰਵਾਲ, ਜਗਮੀਤ ਸਿੰਘ ਕੁਲਾਹੜ, ਰਾਜਿੰਦਰ ਸਿੰਘ ਸਿਆੜ, ਰਾਜਪਾਲ ਸਿੰਘ ਦੁਧਾਲ, ਮਨੋਹਰ ਸਿੰਘ ਕੁਲਾਹੜ, ਬਲਵੰਤ ਸਿੰਘ ਘੁਡਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਐੱਸ. ਐਨ. ਐੱਲ. ਦੇ ਜੇ. ਈ. ਨੂੰ ਗੋਲੀ ਮਾਰਨ ਦੀ ਧਮਕੀ ਦੇਣ ਅਤੇ 2 ਲੱਖ ਰੁਪਏ ਮੰਗਣ ਦੇ ਮਾਮਲੇ ਵਿਚ ਇਕ ਵਿਅਕਤੀ ਗ੍ਰ... ਅਗਲੀ ਖ਼ਬਰ ਮੰਤਰੀ ਮੁੰਡੀਆਂ ਨੇ ਸਾਹਨੇਵਾਲ ਸਿਵਲ ਹਸਪਤਾਲ ਰੋਡ ’ਤੇ ਲੁੱਕ ਪਵਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
Ad Position 24