30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਸਮਰਾਲਾ ਦੇ ਅੰਡਰ-11 ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਕੀਤਾ ਪ੍ਰਦਰਸ਼ਨ

ਸਮਰਾਲਾ, 29 ਅਕਤੂਬਰ (ਗੋਪਾਲ ਸੋਫਤ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਦਿਆਲਪੁਰਾ (ਸਮਰਾਲਾ) ਦੇ ਅੰਡਰ-11 ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਆਪਣੀ ਸ਼ਾਨਦਾਰ ਖੇਡ ਭਾਵਨਾ, ਅਨੁਸ਼ਾਸਨ ਨਾਲ ਸ਼ਲਾਘਾ ਯੋਗ ਪ੍ਰਦਰਸ਼ਨ ਅਤੇ ਵਿਖਾਏ ਉਤਸ਼ਾਹ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਖੋ-ਖੋ, ਰੱਸਾਕਸ਼ੀ, ਕਰਾਟੇ, ਅਥਲੈਟਿਕਸ ਵਿਚ 600 ਤੇ 400 ਮੀਟਰ ਰਿਲੇਅ ਦੌੜਾਂ ਅਤੇ ਸ਼ਤਰੰਜ ਸਮੇਤ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਪੂਰੇ ਜੋਸ਼ ਤੇ ਲਗਨ ਨਾਲ ਭਾਗ ਲਿਆ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ।

Ad Position 21
No active advertisement
ਅਜੀਤ ਡੈਸਕ 30-10-2026
ਸਮਰਾਲਾ, 29 ਅਕਤੂਬਰ (ਗੋਪਾਲ ਸੋਫਤ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਦਿਆਲਪੁਰਾ (ਸਮਰਾਲਾ) ਦੇ ਅੰਡਰ-11 ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਆਪਣੀ ਸ਼ਾਨਦਾਰ ਖੇਡ ਭਾਵਨਾ, ਅਨੁਸ਼ਾਸਨ ਨਾਲ ਸ਼ਲਾਘਾ ਯੋਗ ਪ੍ਰਦਰਸ਼ਨ ਅਤੇ ਵਿਖਾਏ ਉਤਸ਼ਾਹ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਖੋ-ਖੋ, ਰੱਸਾਕਸ਼ੀ, ਕਰਾਟੇ, ਅਥਲੈਟਿਕਸ ਵਿਚ 600 ਤੇ 400 ਮੀਟਰ ਰਿਲੇਅ ਦੌੜਾਂ ਅਤੇ ਸ਼ਤਰੰਜ ਸਮੇਤ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਪੂਰੇ ਜੋਸ਼ ਤੇ ਲਗਨ ਨਾਲ ਭਾਗ ਲਿਆ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਸਕੂਲ ਦੇ ਪ੍ਰਿੰਸੀਪਲ ਸਵਾਤੀ ਘਈ ਨੇ ਕਿਹਾ ਕਿ ਖੇਡ ਮੈਦਾਨ ਵਿਚ ਵਿਦਿਆਰਥੀਆਂ ਦਾ ਬੁਲੰਦ ਹੌਸਲਾ, ਸ਼ਾਨਦਾਰ ਟੀਮ ਵਰਕ ਅਤੇ ਖੇਡ ਪ੍ਰਤੀ ਸਮਰਪਣ ਦੇਖਣਯੋਗ ਰਿਹਾ। ਇਹ ਮੁਕਾਬਲੇ ਨਾ ਸਿਰਫ਼ ਇੱਕ ਖੇਡ ਦਾ ਪ੍ਰਦਰਸ਼ਨ ਰਹੇ, ਸਗੋਂ ਇਨ੍ਹਾਂ ਖਿਡਾਰੀਆਂ ਲਈ ਇੱਕ ਨਵਾਂ ਤਜਰਬਾ ਵੀ ਬਣੇ, ਜੋ ਸਿੱਖਣ ਦਾ ਸੁਨਹਿਰੀ ਮੌਕਾ ਸਾਬਤ ਹੋਏ। ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸਵਾਤੀ ਘਈ ਨੇ ਕਿਹਾ ਸਾਡੇ ਇਹ ਖਿਡਾਰੀ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਹਨ। ਖੇਡਾਂ ਦਾ ਅਸਲ ਮਕਸਦ ਸਿਰਫ਼ ਮੈਡਲ ਜਿੱਤਣਾ ਨਹੀਂ ਹੁੰਦਾ, ਸਗੋਂ ਚੁਨੌਤੀਆਂ ਦਾ ਸਾਹਮਣਾ ਕਰਨਾ, ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਹਾਰ ਜਿੱਤ ਤੋਂ ਉੱਪਰ ਉੱਠ ਕੇ ਨਿਰੰਤਰ ਅੱਗੇ ਵਧਣਾ ਹੁੰਦਾ ਹੈ। ਅੱਜ ਦਾ ਇਹ ਤਜਰਬਾ ਹੀ ਭਵਿੱਖ ਵਿਚ ਇਨ੍ਹਾਂ ਲਈ ਸਫਲਤਾ ਦੀਆਂ ਬੁਲੰਦੀਆਂ ਦੇ ਰਾਹ ਖੋਲ੍ਹੇਗਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਅਤੇ ਜਜ਼ਬੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਰੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਨਸ਼ਾ ਪੰਜਾਬ ਦੀ ਸਿਰਜਣਾ ਲਈ ਅਰਦਾਸ ਸਮਾਗਮ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਅਨਾਜ ਮੰਡੀ ਸਾਹਨੇਵਾਲ ’ਚ ਝੋਨੇ ਦੀ ਚੱਲ ਰਹੀ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24