30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

ਕੁਹਾੜਾ, 29 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਰਾਜੂ ਪੁੱਤਰ ਵਿਜੇ ਕੁਮਾਰ ਵਾਸੀ ਬਲੀਏਵਾਲ ਦੀ ਮੌਤ ਹੋਣ ਤਹਿਤ ਟਰੈਕਟਰ ਟਰਾਲੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਾਦਸੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠਾ ਮ੍ਰਿਤਕ ਦਾ ਸਾਥੀ ਪ੍ਰਭਜੋਤ ਸਿੰਘ ਜ਼ਖ਼ਮੀ ਹੋ ਗਿਆ।

Ad Position 21
No active advertisement
ਹਾਦਸੇ ਦਾ ਸ਼ਿਕਾਰ ਹੋਏ ਰਾਜੂ ਦੀ ਤਸਵੀਰ। 30-10-2026
ਕੁਹਾੜਾ, 29 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਰਾਜੂ ਪੁੱਤਰ ਵਿਜੇ ਕੁਮਾਰ ਵਾਸੀ ਬਲੀਏਵਾਲ ਦੀ ਮੌਤ ਹੋਣ ਤਹਿਤ ਟਰੈਕਟਰ ਟਰਾਲੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਾਦਸੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠਾ ਮ੍ਰਿਤਕ ਦਾ ਸਾਥੀ ਪ੍ਰਭਜੋਤ ਸਿੰਘ ਜ਼ਖ਼ਮੀ ਹੋ ਗਿਆ। ਥਾਣਾ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਅਨੁਸਾਰ ਸ਼ਿਕਾਇਤਕਰਤਾ ਪ੍ਰਭਜੋਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਰਾਜੂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬਲੀਏਵਾਲ ਤੋਂ ਰਾਈਆਂ ਫ਼ੈਕਟਰੀ ਵਿਚ ਆਪਣੇ ਕੀਤੇ ਗਏ ਕੰਮ ਦੀ ਤਨਖ਼ਾਹ ਲੈਣ ਜਾ ਰਹੇ ਸਨ ਅਤੇ ਜਦੋਂ ਉਹ ਪਿੰਡ ਰਤਨਗੜ੍ਹ ਕੋਲ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੇ ਚਾਲਕ ਨੇ ਆਪਣਾ ਟਰੈਕਟਰ ਟਰਾਲੀ ਬਿਨਾਂ ਇੰਡੀਕੇਟਰ ਦਿੱਤੇ ਸੱਜੇ ਪਾਸੇ ਮੋੜ ਦਿੱਤਾ। ਜਿਸ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਲੱਗੀ, ਜਿਸ ਨਾਲ ਮੈਂ ਤੇ ਮੇਰਾ ਦੋਸਤ ਦੋਵੇਂ ਸੜਕ ’ਤੇ ਜਾ ਗਿਰੇ। ਇਸ ਹਾਦਸੇ ਵਿਚ ਰਾਜੂ ਦੇ ਸਿਰ ’ਤੇ ਕਈ ਥਾਵਾਂ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ਤੇ ਇਲਾਕਾ ਵਾਸੀ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਦੋਵਾਂ ਨੂੰ ਕੂੰਮਕਲਾਂ ਹਸਪਤਾਲ ਲਿਆਂਦਾ ਗਿਆ ਅਤੇ ਰਾਜੂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਵਲੋਂ ਰਾਜੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਕੂੰਮਕਲਾਂ ਪੁਲਿਸ ਵਲੋਂ ਰਾਜੂ ਦੀ ਲਾਸ਼ ਨੂੰ ਕਬਜ਼ੇ ਵਿਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮ੍ਰਿਤਕ ਦੇ ਦੋਸਤ ਪ੍ਰਭਜੋਤ ਸਿੰਘ ਪੁੱਤਰ ਮੰਗਤ ਰਾਮ ਵਾਸੀ ਬਲੀਏਵਾਲ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਟਰੈਕਟਰ-ਟਰਾਲੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜੇ ਪੁਲਿਸ ਲਾਸ਼ਾਂ ਖੋਹਣ ਦੀ ਬਜਾਏ ਨਸ਼ਾ ਤਸਕਰਾਂ ਨੂੰ ਫੜਨ ਲਈ ਜ਼ੋਰ ਲਗਾਉਂਦੀ ਤਾਂ ਸ਼ਾਇਦ ਸੂਬਾ ਨਸ਼ਾ ਮੁਕਤ ਹੋ ਜਾਂਦਾ–ਮਨਜੋਤ... ਅਗਲੀ ਖ਼ਬਰ ਸ਼ਹੀਦ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਨਸ਼ਾ ਪੰਜਾਬ ਦੀ ਸਿਰਜਣਾ ਲਈ ਅਰਦਾਸ ਸਮਾਗਮ
Ad Position 24