05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਭਾਡੇਵਾਲ ਵਿਖੇ ਕਬੱਡੀ ਟੂਰਨਾਮੈਂਟ 9 ਨੂੰ

ਪਾਇਲ, 5 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)- ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੇਂਡੂ ਖੇਡ ਮੇਲਾ ਪਿੰਡ ਭਾਡੇਵ-ਾਲ, ਤਹਿਸੀਲ ਪਾਇਲ ਵਿਖੇ 9 ਨਵੰਬਰ, ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜੋ ਸਵ: ਜਸਪਾਲ ਸਿੰਘ ਗਿੱਲ ਕਨੇਡਾ ਦੀ ਯਾਦ ਨੂੰ ਸਮਰਪਿਤ ਹੋਵੇਗਾ।

Ad Position 21
No active advertisement
ਅਜੀਤ ਡੈਸਕ 06-11-2026
ਪਾਇਲ, 5 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)- ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੇਂਡੂ ਖੇਡ ਮੇਲਾ ਪਿੰਡ ਭਾਡੇਵ-ਾਲ, ਤਹਿਸੀਲ ਪਾਇਲ ਵਿਖੇ 9 ਨਵੰਬਰ, ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜੋ ਸਵ: ਜਸਪਾਲ ਸਿੰਘ ਗਿੱਲ ਕਨੇਡਾ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਕਬੱਡੀ ਟੂਰਨਾਮੈਂਟ ਵਿੱਚ ਓਪਨ ਦੀਆਂ ਪਹਿਲੀਆਂ 16 ਟੀਮਾਂ ਤੇ 55 ਕਿਲੋ ਦੀਆਂ ਅੱਠ ਟੀਮਾਂ ਦੀ ਐਂਟਰੀ ਕੀਤੀ ਜਾਵੇਗੀ। ਇਹਨਾਂ ਵਿੱਚ ਪਹਿਲਾ ਇਨਾਮ ਕਬੱਡੀ ਓਪਨ ਨੂੰ 31 ਹਜਾਰ ਦਾ ਜੋ ਗੁਰਚਰਨ ਸਿੰਘ ਗਿੱਲ ਅਮਰੀਕਾ ਵਾਲਿਆਂ ਵੱਲੋਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੂਜਾ ਇਨਾਮ ਕਬੱਡੀ ਓਪਨ ਨੂੰ 21 ਹਜਾਰ ਜੋ ਰਾਹੁਲ ਸਵੀਟ ਸ਼ਾਪ ਧਮੋਟ ਕਲਾਂ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰਲੇ ਅਤੇ 55 ਕਿਲੋ ਆਲ ਓਪਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਜਿਨਾਂ ਵਿੱਚ ਪਹਿਲਾ ਇਨਾਮ 55 ਕਿਲੋ ਨੂੰ 4100 ਸੋ ਅਤੇ ਦੂਜਾ ਇਨਾਮ 3100 ਸੋ ਦਿੱਤਾ ਜ ਾਵੇਗਾ। ਪਿੰਡ ਭਾਡੇਵਾਲ ਦੇ ਸਰਪੰਚ ਗੁਰਜੀਤ ਸਿੰਘ ਗੋਰਖਾ, ਜਗਵਿੰਦਰ ਸਿੰਘ ਜੇਈ, ਦਵਿੰਦਰ ਸਿੰਘ ਗਿੱਲ ਅਤੇ ਨਰਿੰਦਰ ਸਿੰਘ ਪੰਚ ਨੇ ਜਾਣਕਾਰੀ ਦਿੰਦੇਆਂ ਦੱਸਿਆ ਕਿ ਓਪਨ ਦੇ ਬੈਸਟ ਰੇਡਰ ਤੇ ਜਾਫੀ ਨੂੰ 5100 - 5100 ਸੋ ਦੇ ਇਨਾਮ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਹ ਖੇਡ ਮੇਲੇ ਨੌਜਵਾਨਾਂ ਵਿੱਚ ਜਿੱਥੇ ਤੰਦਰੁਸਤੀ ਅਤੇ ਸਿਹਤ ਪੱਖੋਂ ਉਹਨਾਂ ਨੂੰ ਸੇਧ ਦਿੰਦੇ ਹਨ, ਉੱਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕ ਸੰਦੇਸ਼ ਵੀ ਦਿੰਦੇ ਹਨ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਟੂਰਨਾਮੈਂਟ ਵਿਚ ਪਹੁੰਚ ਕੇ ਟੂਰਨਾਮੈਂਟ ਨੂੰ ਜਿੱਥੇ ਸਫਲ ਬਣਾਉਣਾ ਹੈ ਉੱਥੇ ਹੀ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪਿੰਡ ਵਾਸੀਆਂ ਵੱਲੋਂ ਹਮੇਸ਼ਾ ਦੀ ਤਰ੍ਹਾਂ ਜੋ ਇਹ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਇਸ ਵਾਰ ਵੀ ਇਸ ਵਿੱਚ ਕਈ ਨਾਮਵਾਰ ਟੀਮਾਂ ਅਤੇ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਦੀ ਪੰਚਾਇਤ ਅਤੇ ਹੋਰ ਐਨ. ਆਰ. ਆਈ. ਵੀਰ ਪੂਰਾ ਸਹਿਯੋਗ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਇਨਸਾਫ਼ ਰੈਲੀ ’ਚ ਸ਼ਮੂਲੀਅਤ ਕਰਨ ਲਈ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਆਗੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਸਰਸਵਤੀ ਸਕੂਲ ਦੇ ਵਿਦਿਆਰਥੀਆਂ ਵਲੋਂ ਆਈ. ਆਈ. ਟੀ. ਰੋਪੜ ਦਾ ਵਿੱਦਿਅਕ ਦੌਰਾ
Ad Position 24