21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕੈਂਬਰਿਜ ਸੀ. ਸੈਕੰਡਰੀ ਸਕੂਲ ਮਲੌਦ ਵਿਖੇ ਬੱਚਿਆਂ ਵਿਚ ਪ੍ਰਤਿਭਾ ਨਿਖਾਰਨ ਵਜੋਂ ਜਨਰਲ ਨਾਲਜ ਦੇ ਕੁਇਜ਼ ਮੁਕਾਬਲੇ ਕਰਵਾਏ

ਮਲੌਦ, 21 ਨਵੰਬਰ (ਸਹਾਰਨ ਮਾਜਰਾ)- ਇਲਾਕੇ ਦੀ ਇੱਕੋ ਇੱਕ ਨਾਮੀਂ ਸਿੱਖਿਆ ਸੰਸਥਾ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਮਲੌਦ ਵਿਖੇ ਪ੍ਰਿੰਸੀਪਲ ਸੰਜੀਵ ਮੋਦਗਿੱਲ ਦੀ ਅਗਵਾਈ ਹੇਠ ਖ਼ਾਸ ਤੌਰ ’ਤੇ ਲੜਕੀਆਂ ਦੇ ਜਨਰਲ ਨੌਲਜ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਲਈ ਸਕੂਲ ਦੇ ਅਧਿਆਪਕਾਵਾਂ ਵਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਵੱਖ ਵੱਖ ਭਾਗਾਂ ਵਿਚ ਤਿਆਰੀ ਕਾਰਵਾਈ ਜਾ ਰਹੀ ਸੀ।

Ad Position 21
No active advertisement
21 ਖੰਨਾ09 ਜੇਤੂ ਟੀਮ ਗੰਗਾ, ਬ੍ਰਹਮਪੁੱਤਰ ਅਤੇ ਸਤਲੁਜ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਇੰਜ. ਹਰਮਿੰਦਰਪਾਲ ਸਿੰਘ, ਪ੍ਰਿੰ. ਸੰਜੀਵ ਮੋਦਗਿੱਲ, ਡਾ. ਕਾਲੀਆ, ਇਕਬਾਲ ਆਦਿ।ਤਸਵੀਰਾਂ ਸਹਾਰਨ ਮਾਜਰਾ 22-11-2026
ਮਲੌਦ, 21 ਨਵੰਬਰ (ਸਹਾਰਨ ਮਾਜਰਾ)- ਇਲਾਕੇ ਦੀ ਇੱਕੋ ਇੱਕ ਨਾਮੀਂ ਸਿੱਖਿਆ ਸੰਸਥਾ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਮਲੌਦ ਵਿਖੇ ਪ੍ਰਿੰਸੀਪਲ ਸੰਜੀਵ ਮੋਦਗਿੱਲ ਦੀ ਅਗਵਾਈ ਹੇਠ ਖ਼ਾਸ ਤੌਰ ’ਤੇ ਲੜਕੀਆਂ ਦੇ ਜਨਰਲ ਨੌਲਜ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਲਈ ਸਕੂਲ ਦੇ ਅਧਿਆਪਕਾਵਾਂ ਵਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਵੱਖ ਵੱਖ ਭਾਗਾਂ ਵਿਚ ਤਿਆਰੀ ਕਾਰਵਾਈ ਜਾ ਰਹੀ ਸੀ। ਜਿਸ ਵਿਚ ਲੜਕੀਆਂ ਵਲੋਂ ਬਹੁਤ ਉਤਸ਼ਾਹ ਨਾਲ ਤਿਆਰੀ ਕੀਤੀ ਗਈ ਅਤੇ ਕੁਇਜ਼ ਮੁਕਾਬਲੇ ਵਿਚ ਭਾਗ ਲਿਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਉੱਘੇ ਸਿੱਖਿਆ ਸਾਸ਼ਤਰੀ ਡਾ. ਕਰਨੈਲ ਸਿੰਘ ਕਾਲੀਆ, ਡਾ. ਬਲਜਿੰਦਰ ਪਾਲ ਸਿੰਘ ਮਲੌਦ, ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੇ ਮੀਤ ਪ੍ਰਧਾਨ ਡਾ. ਇਕਬਾਲ ਮੁਹੰਮਦ, ਕੈਸ਼ੀਅਰ ਬਲਵੰਤ ਰਾਮ ਪੱਪੂ ਮਾਡਲ ਟਾਊਨ ਆਦਿ ਹਾਜ਼ਰ ਸਨ। ਪ੍ਰਿੰਸੀਪਲ ਸੰਜੀਵ ਮੋਦਗਿੱਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਗੰਗਾ ਹਾਊਸ ਨੇ ਬਹੁਤ ਪ੍ਰਸ਼ਨਾਂ ਦੇ ਸਹੀ ਉੱਤਰ ਦੇ ਕੇ 80 ਅੰਕ ਹਾਸਲ ਕਰਕੇ ਪਹਿਲਾ ਸਥਾਨ ਮੱਲਿਆ। ਜਿਸ ਦੇ ਇੰਚਾਰਜ ਮਨਪ੍ਰੀਤ ਕੌਰ ਸਨ। ਕ੍ਰਿਸ਼ਨਾ ਹਾਊਸ ਅਤੇ ਬ੍ਰਹਮਪੁੱਤਰ ਹਾਊਸ ਵਲੋਂ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ। ਜਿਸ ਦੇ ਇੰਚਾਰਜ ਮੁੱਖ ਅਧਿਆਪਕਾ ਕਰਮਦੀਪ ਕੌਰ ਅਤੇ ਅਧਿਆਪਕਾ ਅਮਨਦੀਪ ਕੌਰ ਸਨ। ਜਦੋਂਕਿ ਤੀਜਾ ਸਥਾਨ ਸਤਲੁਜ ਹਾਊਸ ਨੇ ਪ੍ਰਾਪਤ ਕੀਤਾ। ਇਸ ਮੌਕੇ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ ਅਤੇ ਡਾਕਟਰ ਬਲਜਿੰਦਰਪਾਲ ਸਿੰਘ, ਡਾ. ਕਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੁਇਜ਼ ਮੁਕਾਬਲੇ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਬੇਹੱਦ ਸਹਾਈ ਹੁੰਦੇ ਹਨ। ਕਿਓਂਕਿ ਬੱਚੇ ਆਪਣੀ ਪ੍ਰਤਿਭਾ ਅਨੁਸਾਰ ਹਰੇਕ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਹੋਣ ਲਈ ਪੂਰਾ ਮਨ ਲਗਾ ਕੇ ਤਿਆਰੀਆਂ ਕਰਦੇ ਹਨ। ਇਸ ਮੌਕੇ ਕਰਮਦੀਪ ਕੌਰ, ਡੀ. ਪੀ ਮਾਸਟਰ ਹਰਪ੍ਰੀਤ ਸਿੰਘ ਸੋਮਲਖੇੜੀ ਅਤੇ ਸਮੂਹ ਸਟਾਫ਼ ਮੈਂਬਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਚ ਦੋ ਦਿਨਾਂ ਸਾਲਾਨਾ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪੰਜਵੀਂ ਰਾਸ਼ਟਰੀ ਕਾਨਫ਼ਰੰਸ ਨੈਪਟੀਕੋਨ-2026 ਸਮਾਪਤ, ਦੇਸ਼ ਭਰ ’ਚੋਂ 550 ਪ੍ਰਤ...
Ad Position 24