ਲਿਖਾਰੀ ਸਭਾ ਰੌਣੀ ਦੀ ਸਾਹਿਤਿਕ ਮਹਿਫ਼ਲ 29 ਨੂੰ
ਜੌੜੇਪੁਲ ਜਰਗ, 27 ਨਵੰਬਰ (ਪਾਲਾ ਰਾਜੇਵਾਲੀਆ)-ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਸਾਹਿੱਤਿਕ ਮਹਿਫ਼ਲ 29 ਨਵੰਬਰ ਨੂੰ ਉੱਘੇ ਸਾਹਿੱਤਕਾਰ ਮਾ. ਬਲਜੀਤ ਸਿੰਘ ਰੌਣੀ ਦੀ ਅਗਵਾਈ ਹੇਠ ਪੰਚਾਇਤ ਘਰ ਰੌਣੀ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਕਰਵਾਈ ਜਾਵੇਗੀ।
ਪ
ਪਾਵੇਲ ਸਿਹੌੜਾ
28-11-2026
ਜੌੜੇਪੁਲ ਜਰਗ, 27 ਨਵੰਬਰ (ਪਾਲਾ ਰਾਜੇਵਾਲੀਆ)-ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਸਾਹਿੱਤਿਕ ਮਹਿਫ਼ਲ 29 ਨਵੰਬਰ ਨੂੰ ਉੱਘੇ ਸਾਹਿੱਤਕਾਰ ਮਾ. ਬਲਜੀਤ ਸਿੰਘ ਰੌਣੀ ਦੀ ਅਗਵਾਈ ਹੇਠ ਪੰਚਾਇਤ ਘਰ ਰੌਣੀ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਕਰਵਾਈ ਜਾਵੇਗੀ। ਇਸ ਮੌਕੇ ਉੱਘੇ ਰੰਗ ਕਰਮੀ ਪਾਵੇਲ ਸਿਹੌੜਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾ. ਬਲਜੀਤ ਸਿੰਘ ਰੌਣੀ ਨੇ ਦੱਸਿਆ ਕਿ ਇਸ ਮੌਕੇ ਨਾਮਵਰ ਲੇਖਕ ਸਾਹਿੱਤਕਾਰ, ਕਹਾਣੀਕਾਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਸ਼ਿਰਕਤ ਕਰਨਗੇ। ਇਸ ਮੌਕੇ ਲਿਖਾਰੀ ਸਭਾ ਰੌਣੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।