27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਸੰਪੂਰਨ- ਰੋਸ਼ਾ, ਲਿਬੜਾ ਅਨਾਜ ਮੰਡੀ ਖੰਨਾ ਦੀ ਆੜ੍ਤੀ ਐਸੋਸੀਏਸ਼ਨ ਨੇ ਮਾਨ, ਸੌਂਦ, ਏਜੰਸੀਆਂ ਤੇ ਮਾਰਕੀਟ ਕਮੇਟੀ ਦਾ ਕੀਤਾ ਧੰਨਵਾਦ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਸੰਪੂਰਨ ਹੋ ਜਾਣ ’ਤੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਖ਼ਰੀਦ ਏਜੰਸੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਏਸ਼ੀਆ ਦੀ ਵੱਡੀ ਮੰਡੀ ਖੰਨਾ ’ਚ ਝੋਨੇ ਦੀ ਖ਼ਰੀਦ ਲਈ ਸਰਕਾਰ ਵਲੋਂ ਜਿਹੜਾ ਕੋਟਾ ਨਿਰਧਾਰਿਤ ਕੀਤਾ ਗਿਆ ਸੀ, ਉਹ ਟੀਚਾ ਪੂਰਾ ਹੋ ਗਿਆ ਸੀ।

Ad Position 21
No active advertisement
ਕੈਮੀਕਲ ਭਰੀ ਰਹਿੰਦ-ਖੂੰਹਦ ਜ਼ਮੀਨਦੋਜ਼ ਕਰ ਕੇ ਫੈਲਾਈਆਂ ਜਾ ਰਹੀਆਂ ਖ਼ਤਰਨਾਕ ਬਿਮਾਰੀਆਂ 28-11-2026
ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਸੰਪੂਰਨ ਹੋ ਜਾਣ ’ਤੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਖ਼ਰੀਦ ਏਜੰਸੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਏਸ਼ੀਆ ਦੀ ਵੱਡੀ ਮੰਡੀ ਖੰਨਾ ’ਚ ਝੋਨੇ ਦੀ ਖ਼ਰੀਦ ਲਈ ਸਰਕਾਰ ਵਲੋਂ ਜਿਹੜਾ ਕੋਟਾ ਨਿਰਧਾਰਿਤ ਕੀਤਾ ਗਿਆ ਸੀ, ਉਹ ਟੀਚਾ ਪੂਰਾ ਹੋ ਗਿਆ ਸੀ। ਪਰ ਐਤਕੀਂ ਪੰਜਾਬ ਸਰਕਾਰ ਵਲੋਂ ਨਹਿਰੀ ਪਾਣੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣ ਕਰ ਕੇ ਝੋਨੇ ਦਾ ਝਾੜ ਵੱਧ ਨਿਕਲਿਆ ਕੇਂਦਰ ਸਰਕਾਰ ਵਲੋਂ 1.80 ਮੀਟਰਿਕ ਟਨ ਦਾ ਟੀਚਾ ਸੀ। ਉਹ ਪੂਰਾ ਹੋਣ ਬਾਅਦ ਕਿਸਾਨਾਂ ਦੀ ਫ਼ਸਲ ਮੰਡੀ ’ਚ ਆਈ, ਜਿਸ ਦੀ ਖ਼ਰੀਦ ਲਈ ਕੇਂਦਰ ਨੇ ਅੱਗੇ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ। ਇਹ ਮਾਮਲਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪੰਜਾਬ ਸਰਕਾਰ ਦੇ ਧਿਆਨ ’ਚ ਲਿਆਂਦਾ ਗਿਆ। ਮਾਨ ਸਰਕਾਰ ਨੇ ਸਾਰਾ ਝੋਨਾ ਖ਼ਰੀਦਣ ਦੀ ਹਾਮੀ ਭਰੀ। ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੀ ਮਿਹਨਤ ਸਦਕਾ 3,22,088 ਬੈਗ ਹੋਰ ਖਰੀਦ ਕਰਨ ਦੀ ਮਨਜ਼ੂਰੀ ਲੈ ਕੇ ਦਿੱਤੀ, ਜਿਸ ਦੀ ਸਾਰੀ ਖ਼ਰੀਦ ਹੋ ਚੁੱਕੀ ਹੈ। ਹੁਣ ਤੱਕ ਮੰਡੀ ਚੋਂ 53,85,107 ਬੈਗ ਝੋਨਾ ਖ਼ਰੀਦਿਆ ਗਿਆ। ਕੁੱਲ ਖ਼ਰੀਦ ਫ਼ਸਲ ਦੀ ਸਾਰੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਪੈ ਚੁੱਕੀ ਹੈ। ਸਾਰੇ ਬੈਗਾਂ ਦੀ ਲਿਫ਼ਟਿੰਗ ਹੋ ਗਈ। ਸਾਰਾ ਝੋਨਾ ਸ਼ੈਲਰਾਂ ਵਿਚ ਜਾ ਚੁੱਕਿਆ ਹੈ। ਪ੍ਰਧਾਨ ਰੋਸ਼ਾ ਨੇ ਦੱਸਿਆ ਕਿ ਇਹ ਖ਼ਰੀਦ ਖ਼ਰੀਦ ਏਜੰਸੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਆੜ੍ਹਤੀਆਂ, ਮਜ਼ਦੂਰਾਂ ਤੇ ਮੁਨੀਮਾਂ ਅਧਿਕਾਰੀਆਂ ਦੀ ਮਿਹਨਤ ਸਦਕਾ ਹੋਇਆ ਹੈ। ਰੋਸ਼ਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ ਜਿਸ ਤਰਾਂ ਪਹਿਲਾਂ 9 ਸੀਜ਼ਨਾਂ ’ਚ ਮੰਡੀਆਂ ਵਿਚੋਂ ਦਾਣਾ ਦਾਣਾ ਖ਼ਰੀਦਿਆ ਸੀ, ਇਸ ਤਰ੍ਹਾਂ 10ਵੀਂ ਸੀਜ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਹੈ। ਇਸ 10 ਸੀਜ਼ਨਾਂ ਦੀ ਨਿਰਵਿਘਨ ਖ਼ਰੀਦ ਹੋਣ ’ਤੇ ਆੜ੍ਹਤੀਆਂ, ਕਿਸਾਨਾਂ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਖਾਟੂ ਸ਼ਿਆਮ ਜੀ ਦੀ ਨਿਸ਼ਾਨ ਯਾਤਰਾ ’ਚ ਸੁੱਖੀ ਸ਼ਰਮਾ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਲਿਖਾਰੀ ਸਭਾ ਰੌਣੀ ਦੀ ਸਾਹਿਤਿਕ ਮਹਿਫ਼ਲ 29 ਨੂੰ
Ad Position 24