ਅਕਾਲੀ ਦਲ ਵਾਰਿਸ ਪੰੰਜਾਬ ਦੇ ਨੂੰ ਵੱਡਾ ਹੁੰਗਾਰਾ ਮਿਲਿਆ
ਖੰਨਾ, 28 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਅਕਾਲੀ ਦਲ ਵਾਰਿਸ ਪੰੰਜਾਬ ਦੇ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਹੈ, ਜਦੋਂ ਗੁਰਮੁਖ ਸਿੰਘ ਪੂਰਬਾ ਦੀ ਅਗਵਾਈ ਹੇਠ ਕਈ ਨੌਜਵਾਨਾਂ ਨੇ ਪਾਰਟੀ ਦਾ ਪੱਲਾ ਫੜਿਆ। ਹਲਕਾ ਇੰਚਾਰਜ ਅਤੇ ਪਾਰਟੀ ਦੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਨੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ।
ਖੰਨਾ, 28 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਅਕਾਲੀ ਦਲ ਵਾਰਿਸ ਪੰੰਜਾਬ ਦੇ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਹੈ, ਜਦੋਂ ਗੁਰਮੁਖ ਸਿੰਘ ਪੂਰਬਾ ਦੀ ਅਗਵਾਈ ਹੇਠ ਕਈ ਨੌਜਵਾਨਾਂ ਨੇ ਪਾਰਟੀ ਦਾ ਪੱਲਾ ਫੜਿਆ। ਹਲਕਾ ਇੰਚਾਰਜ ਅਤੇ ਪਾਰਟੀ ਦੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਨੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ। ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨ ਪਿੰਡ ਗੋਹ ਅਤੇ ਪਿੰਡ ਬੀਬੀਪੁਰ ਦੇ ਵਾਸੀ ਹਨ। ਸ਼ਾਮਿਲ ਹੋਣ ਵਾਲਿਆਂ ਵਚ ਗੁਰਵਿੰਦਰ ਸਿੰਘ ਗੋਹ, ਲਖਵੀਰ ਸਿੰਘ ਗੋਹ, ਮਨਜੀਤ ਸਿੰਘ ਗੋਹ, ਅਰਵਿੰਦਰ ਸਿੰਘ ਗੋਹ, ਗੁਰਜਿੰਦਰ ਸਿੰਘ ਗੋਹ, ਜਸਵੀਰ ਸਿੰਘ ਗੋਹ, ਸਤਨਾਮ ਸਿੰਘ ਬੀਬੀਪੁਰ, ਸੁਖਜੀਤ ਸਿੰਘ ਗੋਹ, ਮਨਜੀਤ ਸਿੰਘ ਗੋਹ ਆਦਿ ਨੌਜਵਾਨ ਹਨ। ਇਸ ਮੌਕੇ ਲੁਕੇਸ਼ ਕੁਮਾਰ ਆਈ. ਟੀ. ਵਿੰਗ ਇੰਚਾਰਜ ਪ੍ਰਮਜੀਤ ਸਿੰਘ, ਗੁਰਿੰਦਰ ਸਿੰਘ, ਜਤਿੰਦਰ ਸਿੰਘ, ਨਾਜ਼ਰ ਸਿੰਘ, ਗੁਲਸ਼ਨ ਸਿੰਘ, ਹਰਜੀਤ ਸਿੰਘ ਗਰੇਵਾਲ, ਰਾਜਵਿੰਦਰ ਸਿੰਘ ਲਿਬੜਾ, ਲਵਪ੍ਰੀਤ ਸਿੰਘ, ਬਾਬਾ ਜਗਜੀਤ ਸਿੰਘ ਆਦਿ ਹਾਜਰ ਸਨ।