29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪ੍ਰੋ. ਨੌਸ਼ਹਿਰਵੀ ਦਾ ਛੇਵਾਂ ਯਾਦਗਾਰੀ ਸਾਹਿਤਿਕ ਸਮਾਗਮ ਕੱਲ੍ਹ

ਸਮਰਾਲਾ, 29 ਨਵੰਬਰ (ਗੋਪਾਲ ਸੋਫਤ)- ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵਲੋਂ ਪੰਜਾਬੀ ਕਾਵਿ ਜਗਤ ਦੇ ਉੱਘੇ ਤੇ ਚਰਚਿਤ ਹਸਤਾਖ਼ਰ ਪ੍ਰੋ.

Ad Position 21
No active advertisement
ਸਵ. ਪ੍ਰੋ. ਹਮਦਰਦਵੀਰ ਨੌਸ਼ਹਿਰਵੀ 30-11-2026
ਸਮਰਾਲਾ, 29 ਨਵੰਬਰ (ਗੋਪਾਲ ਸੋਫਤ)- ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵਲੋਂ ਪੰਜਾਬੀ ਕਾਵਿ ਜਗਤ ਦੇ ਉੱਘੇ ਤੇ ਚਰਚਿਤ ਹਸਤਾਖ਼ਰ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਛੇਵਾਂ ਸਾਹਿੱਤਿਕ ਸਮਾਗਮ 1 ਦਸੰਬਰ ਨੂੰ ਉਨ੍ਹਾਂ ਦੇ ਨਿਵਾਸ ਕਵਿਤਾ ਭਵਨ ਸਮਰਾਲਾ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਤੇ ਜਨਰਲ ਸਕੱਤਰ ਹਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਡਾ. ਭੀਮਇੰਦਰ ਸਿੰਘ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਕਹਾਣੀਕਾਰ ਸੁਰਿੰਦਰ ਰਾਮਪੁਰੀ ਅਤੇ ਵਾਰਤਾਕਾਰ ਬੁੱਧ ਸਿੰਘ ਨੀਲੋਂ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰੋ. ਭੀਮਇੰਦਰ ਸਿੰਘ ਦਾ ਪ੍ਰੋ. ਨੌਸ਼ਹਿਰਵੀ ਦੇ ਜੀਵਨ ਅਤੇ ਸਾਹਿੱਤਿਕ ਸਫ਼ਰ ’ਤੇ ਵਿਸ਼ੇਸ਼ ਵਿਆਖਿਆਨ ਹੋਵੇਗਾ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਵਲੋਂ ਸੰਪਾਦਿਤ ਪ੍ਰੋ. ਨੌਸ਼ਹਿਰਵੀ ਦੇ ਪੰਜ ਕਾਵਿ ਸੰਗ੍ਰਿਹਾਂ ’ਤੇ ਆਧਾਰਿਤ ਪੁਸਤਕ ‘ਧਰਤੀ ਪਾਉਂਦੀ ਬਾਤੜੀਆਂ’ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਪ੍ਰੋ. ਨੌਸ਼ਹਿਰਵੀ ਦੇ ਪਰਿਵਾਰਿਕ ਮੈਂਬਰ ਕਰਨੈਲ ਸਿੰਘ ਧਾਲੀਵਾਲ, ਨਵ ਮਾਰਗ ਸਫ਼ਰ ਅਤੇ ਇੰਦਰਜੀਤ ਕੌਰ (ਕੈਨੇਡਾ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। 29 ਖੰਨਾ18 ਸਵ. ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਫਾਇਲ ਫ਼ੋਟੋ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਸ਼ਿਵ ਧਾਮ ਦੇ ਲੰਗਰ ਹਾਲ ਦੇ ਸ਼ੈੱਡ ਲਈ ਵਿੱਤੀ ਸਹਾਇਤਾ ਅਗਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸਰਕਾਰ ਲਿਆਉਣੀ ਜ਼ਰੂਰੀ- ਬੱਬਲੂ ਲੋਪੋਂ
Ad Position 24