29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਵ. ਅਮਰ ਸਿੰਘ ਔਜਲਾ ਨੂੰ ਸ਼ਰਧਾਜ਼ਲੀਆਂ ਭੇਟ

ਪਾਇਲ, 29 ਨਵੰਬਰ (ਰਜਿੰਦਰ ਸਿੰਘ)- ਔਜਲਾ ਪਰਿਵਾਰ ਦੇ ਨੌਜਵਾਨ ਦਿਲਪ੍ਰੀਤ ਸਿੰਘ ਔਜਲਾ ਦੇ ਪਿਤਾ, ਮੋਹਣ ਸਿੰਘ ਔਜਲਾ ਤੇ ਡਾ. ਸੁਖਵਿੰਦਰ ਸਿੰਘ ਔਜਲਾ ਦੇ ਭਰਾ ਅਮਰ ਸਿੰਘ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ।

Ad Position 21
No active advertisement
ਅਜੀਤ ਡੈਸਕ 30-11-2026
ਪਾਇਲ, 29 ਨਵੰਬਰ (ਰਜਿੰਦਰ ਸਿੰਘ)- ਔਜਲਾ ਪਰਿਵਾਰ ਦੇ ਨੌਜਵਾਨ ਦਿਲਪ੍ਰੀਤ ਸਿੰਘ ਔਜਲਾ ਦੇ ਪਿਤਾ, ਮੋਹਣ ਸਿੰਘ ਔਜਲਾ ਤੇ ਡਾ. ਸੁਖਵਿੰਦਰ ਸਿੰਘ ਔਜਲਾ ਦੇ ਭਰਾ ਅਮਰ ਸਿੰਘ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪਾਇਲ ਵਿਖੇ ਹੋਈ। ਇਸ ਸਮੇਂ ਹੈੱਡ ਗ੍ਰੰਥੀ ਬਾਬਾ ਗੁਰਮੀਤ ਸਿੰਘ ਸੇਖਾ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਪਰਿਵਾਰ ਵੱਲੋਂ ਭੋਗ ’ਚ ਸ਼ਾਮਲ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵ: ਅਮਰ ਸਿੰਘ ਬੇਸ਼ੱਕ ਉਨ੍ਹਾਂ ਪਾਸ ਲੰਮੇ ਸਮੇਂ ਤੋਂ ਡਿਊਟੀ ਕੰਮ ਕਰਦੇ ਸਨ, ਪਰ ਉਨ੍ਹਾਂ ਨਾਲ ਮੇਰਾ ਭਰਾਵਾਂ ਵਰਗਾ ਸਬੰਧ ਰਿਹਾ ਹੈ। ਜਿਨ੍ਹਾਂ ਨੇ ਸਾਰੀ ਉਮਰ ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕੀਤੀ ਹੈ। ਉਹ ਇੱਕ ਮਿਲਾਪੜੇ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਚੋਧਰੀ ਸ਼ਤੀਸ਼ ਕੁਮਾਰ ਸੋਨੀ, ਸ਼ਾਤੀ ਸਰੂਪ ਜੈਨ, ਨਗਰ ਕੌਸਲ ਪ੍ਰਧਾਨ ਬੀਬੀ ਬਲਜਿੰਦਰ ਕੌਰ, ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਰਮਲਜੀਤ ਸਿੰਘ ਗਰਚਾ, ਭੂਸ਼ਨ ਕੁਮਾਰ ਸੱਗੜ, ਬਲਵੇਦ ਸਿੰਘ ਮਠਾੜੂ, ਸ਼ਤੀੋਸ ਕੁਮਾਰ ਮਹਿੰਦੜੂ, ਕੌਸ਼ਲਰ ਗੁਰਪ੍ਰੀਤ ਸਿੰਘ, ਕੌਂਸਲਰ ਸੁਖਪ੍ਰੀਤ ਸਿੰਘ ਸੋਹੀ, ਕੌਸਲਰ ਮਨਜੀਤ ਕੌਰ, ਕੌਂਸਲਰ ਦਾਨੋ ਰਾਣੀ, ਜਥੇਦਾਰ ਮਨਜੀਤ ਸਿੰਘ ਘੁਡਾਣੀ, ਜੰਗ ਸਿੰਘ, ਕੁਲਵੰਤ ਸਿੰਘ ਵਸੀਕਾ ਨਵੀਸ, ਮਾ: ਗੁਰਮੁੱਖ ਸਿੰਘ, ਅਰੁਨ ਜੋਸ਼ੀ, ਨਿਤਿਨ ਬਾਵਾ, ਵਿਨੋਦ ਕੁਮਾਰ ਮਹਿਦੜੂ, ਬੂਟਾ ਸਿੰਘ, ਰਣਜੀਤ ਸਿੰਘ ਪੀਏ, ਬਲਵਿੰਦਰ ਸਿੰਘ ਦਾਊਮਾਜਰਾ, ਸੰਦੀਪ ਸਚਦੇਵਾ, ਬਿੱਕਰ ਸਿੰਘ ਮਨਪ੍ਰੀਤ ਸਿੰਘ ਬਿੱਲਾ, ਬੇਅੰਤ ਸਿੰਘ ਪੰਧੇਰ ਸਿੰਘ ਖੇੜੀ ’ਤੇ ਵੱਡੀ ਗਿਣਤੀ ’ਚ ਦੁਕਾਨਦਾਰ ਭਰਾ ਤੇ ਬੋਪਾਰਾਏ ਇਲੈਕਟ੍ਰੀਕਲ ਦਾ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਦੀ ਲਪੇਟ ’ਚ ਆਉਣਾ ਸਮਾਜ ਲਈ ਚਿੰਤਾ ਦਾ ਵਿਸ਼ਾ- ਮਹੇਰਨਾਂ ਕਲਾਂ ਅਗਲੀ ਖ਼ਬਰ ਡੀ. ਪੀ. ਐੱਸ. ਖੰਨਾ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ
Ad Position 24