ਤਪਾ ਮੰਡੀ, 1 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਮਦ ਭਾਗਵਤ ਕਥਾ ਸਮਿਤੀ ਵਲੋਂ ਸ੍ਰੀ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਪੰਜਵੇਂ ਦਿਨ ਗੋਵਰਧਨ ਪੂਜਾ ਮੌਕੇ ਸੂਬੇ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿੰਨਾ ਦੇ ਪਹੁੰਚਣ 'ਤੇ ਸਮਿਤੀ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਧਾਰਮਿਕ ਸਮਾਗਮ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪ੍ਰਸਿੱਧ ਕਥਾਵਾਚਕ ਸ੍ਰੀ ਗੋਪਾਲ ਕਿ੍ਸ਼ਨ ਸ਼ਾਸਤਰੀ (ਸ੍ਰੀ ਧਾਮ ਗੋਵਰਧਨ ਵਾਲੇ) ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਸ਼ਾਸਤਰੀ ਜੀ ਨੇ ਕਿਹਾ ਕਿ ਜੋ ਮਨੁੱਖ ਅਸ਼ਾਂਤ ਹੈ, ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ | ਧਨ, ਖ਼ੁਸ਼ਹਾਲੀ ਅਤੇ ਭੌਤਿਕ ਸਾਧਨ ਸੁੱਖ ਦੀ ਗਾਰੰਟੀ ਨਹੀਂ ਹਨ | ਅਸਲ ਸੁੱਖ ਤਾਂ ਸ਼ਾਂਤੀ, ਸੰਤੋਖ ਅਤੇ ਪ੍ਰਭੂ ਦੇ ਸਿਮਰਨ ਵਿਚ ਹੈ | ਉਨ੍ਹਾਂ ਕਿਹਾ ਕਿ ਭਾਵੇਂ ਸੁਦਾਮਾ ਜੀ ਦੇ ਜੀਵਨ ਵਿਚ ਧਨ ਦਾ ਅਭਾਵ ਸੀ, ਪਰ ਉਹ ਨਾਮ-ਧਨ ਦੇ ਧਨੀ ਅਤੇ ਮਨੋ ਪੂਰੀ ਤਰ੍ਹਾਂ ਸ਼ਾਂਤ ਸਨ | ਸੁਸ਼ੀਲਾ ਜੀ ਵਲੋਂ ਪ੍ਰੇਮ ਨਾਲ ਭੇਜੇ ਗਏ ਚਾਰ ਮੁੱਠੀ ਚਾਵਲ ਉਨ੍ਹਾਂ ਦੀਆਂ ਨਿਰਮਲ ਭਾਵਨਾਵਾਂ ਦਾ ਪ੍ਰਤੀਕ ਸਨ, ਜਿਨ੍ਹਾਂ ਨੂੰ ਸ੍ਰੀ ਕਿ੍ਸ਼ਨ ਨੇ ਆਦਰ ਨਾਲ ਸਵੀਕਾਰ ਕਰ ਕੇ ਉਨ੍ਹਾਂ 'ਤੇ ਅਪਾਰ ਕਿਰਪਾ ਵਰਸਾਈ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਸਾਨੂੰ ਕੇਵਲ ਅਧਿਆਤਮਕ ਊਰਜਾ ਹੀ ਨਹੀਂ ਦਿੰਦੀ, ਸਗੋਂ ਸਮਾਜ ਨੂੰ ਸਹੀ ਮਾਰਗ ਵੀ ਦਿਖਾਉਂਦੀ ਹੈ | ਅਸਲੀ ਧਨ ਭਗਤੀ, ਪਿਆਰ ਅਤੇ ਸਬਰ ਸੰਤੋਖ ਵਿਚ ਹੈ | ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ | ਇਸ ਮੌਕੇ ਉਨ੍ਹਾਂ ਸਮੁੱਚੀ ਸੰਗਤ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ, ਜਸਵਿੰਦਰ ਸਿੰਘ ਚੱਠਾ, ਨਰੈਣ ਸਿੰਘ ਪੰਧੇਰ, ਗਿਆਨੀ ਦਰਸ਼ਨ ਸਿੰਘ, ਬਲਜੀਤ ਸਿੰਘ ਬਾਸੀ, ਰਿੰਕਾ ਅਰੋੜਾ, ਹੈਰੀ ਧਾਲੀਵਾਲ, ਅਮਨ ਦਰਾਕਾ, ਪੰਡਿਤ ਕਾਲਾ ਰਾਮ ਵੇਦ ਪਾਠੀ, ਸਮਿਤੀ ਦੇ ਕੇਵਲ ਕਿ੍ਸ਼ਨ ਮਿੱਤਲ, ਸੰਦੀਪ ਕੁਮਾਰ ਵਿੱਕੀ, ਟਿੰਕੂ ਮਿੱਤਲ, ਅਸ਼ੋਕ ਪੱਖੋ, ਮਨੀਸ਼ ਬਾਂਸਲ, ਪੱਪੀ ਸੁਨਾਮੀਆ, ਭਾਰਤ ਭੂਸ਼ਣ ਗਰਗ, ਸੰਦੀਪ ਕੁਮਾਰ ਵਿੱਕੀ, ਰਾਜੇਸ਼ ਕੁਮਾਰ, ਰੌਬਿਨ ਕੁਮਾਰ ਰੂਬੀ, ਪ੍ਰੇਮ ਕੁਮਾਰ ਸਿੰਗਲਾ, ਓਮ ਪ੍ਰਕਾਸ਼ ਮਿੱਤਲ, ਵਿਜੇ ਜਿੰਦਲ, ਰਮੇਸ਼ ਭੈਣੀ, ਪ੍ਰੇਮ ਕੁਮਾਰ ਸਿੰਗਲਾ, ਕਰਨ ਸੁਨਾਮੀਆਂ, ਸੁਰਿੰਦਰ ਕੁਮਾਰ, ਵਿਜੇ ਕੁਮਾਰ ਧੂਰਕੋਟੀਆ, ਰਾਕੇਸ਼ ਕੁਮਾਰ ਸ਼ੈਲੀ, ਡਾ: ਪ੍ਰਬੋਧ ਮਿੱਤਲ, ਅਵਿਨਾਸ਼ ਗੋਇਲ, ਧਰਮਪਾਲ ਬਾਂਸਲ ਆਦਿ ਮੈਂਬਰ ਮੌਜੂਦ ਸਨ |