23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੀ ਆਮਦ ਮੌਕੇ ਰਮਾਇਣ ਦਾ ਪਾਠ ਕਰਵਾਇਆ <br/>

Ad Position 21
No active advertisement
ਸ੍ਰੀ ਬਾਲਾ ਜੀ ਮੰਦਰ ਵਿਖੇ ਕਰਵਾਏ ਗਏ ਰਾਮਾਇਣ ਪਾਠ ਦਾ ਦਿ੍ਸ਼ ਅਤੇ ਨਾਲ ਬੈਠੇ ਰਵੀ ਪ੍ਰਕਾਸ਼ ਗਰਗ ਅਤੇ ਹੋਰ ਸੰਗਤ | ਤਸਵੀਰ : ਰਿੰਪੀ ਸਟੂਡੀਓ <br/> 02-01-2026
ਬਰਨਾਲਾ, 1 ਜਨਵਰੀ (ਨਰਿੰਦਰ ਅਰੋੜਾ)-ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਲਈ ਸਮਾਜ ਸੇਵੀ ਰਵੀ ਪ੍ਰਕਾਸ਼ ਗਰਗ ਅਤੇ ਪਰਿਵਾਰ ਵਲੋਂ ਸ੍ਰੀ ਬਾਲਾ ਜੀ ਟਰੱਸਟ ਰਾਮ ਬਾਗ਼ ਬਰਨਾਲਾ ਵਿਖੇ ਸ੍ਰੀ ਰਮਾਇਣ ਪਾਠ ਕਰਵਾਇਆ ਗਿਆ | ਗੱਲਬਾਤ ਕਰਦਿਆਂ ਰਵੀ ਪ੍ਰਕਾਸ਼ ਗਰਗ ਨੇ ਕਿਹਾ ਕਿ ਸਾਡੇ ਪਰਿਵਾਰ ਵਲੋਂ ਹਰ ਸਾਲ ਸਰਬੱਤ ਦੇ ਭਲੇ ਲਈ ਸ੍ਰੀ ਰਮਾਇਣ ਪਾਠ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਸ੍ਰੀ ਬਾਲਾ ਜੀ ਮੰਦਰ ਵਿਖੇ ਇਹ ਪਾਠ ਕਰਵਾਇਆ ਗਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਇਹ ਨਵਾਂ ਸਾਲ ਸਭ ਲਈ ਖ਼ੁਸ਼ੀਆਂ ਭਰਿਆ ਹੋਵੇ | ਉਨ੍ਹਾਂ ਕਿਹਾ ਕੀ ਸਾਨੂੰ ਨਵਾਂ ਸਾਲ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਮਨਾਉਣਾ ਚਾਹੀਦਾ ਹੈ ਨਾ ਕਿ ਕਲੱਬਾਂ, ਹੋਟਲਾਂ ਦੇ ਵਿਚ | ਪੂਜਾ ਅਰਚਨਾ ਪੰਡਿਤ ਗਿਰਧਾਰੀ ਲਾਲ ਵਲੋਂ ਕੀਤੀ ਗਈ | ਇਸ ਮੌਕੇ ਕੀਰਤਨ ਸੰਦੀਪ ਸ਼ਰਮਾ, ਸਤੀਸ਼ ਕੁਮਾਰ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ | ਇਸ ਮੌਕੇ ਮੱਖਣ ਲਾਲ, ਕੌਸ਼ਲਿਆ ਦੇਵੀ, ਰਾਜ ਰਾਣੀ, ਹਰਸ਼ ਗਰਗ, ਹਿਤਿਕ ਗਰਗ, ਸੰਜੀਵ ਗਰਗ ਸ਼ੈਲੀ, ਪਵਨ ਕੁਮਾਰ, ਰਮੇਸ਼ਵਰ ਰਾਮੂ, ਪੰਮੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਬਲੈਕਮੇਲ ਕਰ ਕੇ 93 ਹਜ਼ਾਰ ਦੀ ਰਕਮ ਹੜੱਪਣ ਦੇ ਮਾਮਲੇ ਵਿਚ ਦੋ ਖ਼ਿਲਾਫ਼ ਕੇਸ <br/> ਅਗਲੀ ਖ਼ਬਰ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ <br/>
Ad Position 24