ਤਪਾ ਮੰਡੀ, 2 ਜਨਵਰੀ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਦੇ ਖੇਤਾਂ 'ਚ ਡਰੇਨ ਨਜ਼ਦੀਕ ਕੁੱਝ ਮਹੀਨੇ ਪਹਿਲਾਂ ਖੇਤਾਂ 'ਚ ਝੋਨਾ ਲਾਉਣ ਮਜ਼ਦੂਰਾਂ ਨੇ ਆਪਣੇ ਹੀ ਇਕ ਸਾਥੀ ਨੂੰ ਜ਼ਮੀਨ 'ਚ ਦੱਬ ਕਿ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਦੇ ਸਬੰਧ ਤਪਾ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮਿ੍ਤਕ ਦੀ ਪਹਿਚਾਣ ਅਕਸ਼ੇ ਕੁਮਾਰ ਉਰਫ ਸ਼ੰਕਰ ਵਾਸੀ ਸਿਲਾਨਾਥ ਰਪੋਲੀ, ਜ਼ਿਲ੍ਹਾ ਪੂਰਨੀਆ (ਬਿਹਾਰ) ਵਿਚ ਹੋਈ ਸੀ | ਇਸ ਮਾਮਲੇ ਸਬੰਧੀ ਤਪਾ ਪੁਲਿਸ ਨੇ ਕੁੱਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ | ਵਿਚੋਂ ਪੰਜ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਤਪਾ ਪੁਲਿਸ ਨੇ ਜੇਲ੍ਹ ਭੇਜ ਦਿੱਤਾ | ਇਸ ਮਾਮਲੇ ਸੰਬੰਧੀ ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਆਪਣੀ ਸਖ਼ਤ ਮਿਹਨਤ ਸਦਕਾ ਇਸ ਮਾਮਲੇ ਵਿਚ ਕਤਲ ਕਰਨ ਵਾਲੇ ਅਤੇ ਮੁੱਖ ਸਾਜ਼ਿਸ਼ ਕਰਤਾ ਜਗਨ ਰਿਸ਼ੀ ਦੇਵ ਪੁੱਤਰ ਢਲਾਈ ਰਿਸ਼ੀ ਦੇਵ, ਵਾਸੀ ਟੋਲਾ ਸਿਲਾਨਾਥ ਰਪੋਲੀ, ਜ਼ਿਲ੍ਹਾ ਪੂਰਨੀਆ (ਬਿਹਾਰ) ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਵਲੋਂ ਸਾਰੀ ਘਟਨਾਕ੍ਰਮ ਦੀ ਸਾਜ਼ਿਸ਼ ਕੀਤੀ ਗਈ ਸੀ | ਜਿਸ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ | ਇਸ ਮੌਕੇ ਏ.ਐਸ.ਆਈ. ਹਰਵਿੰਦਰਪਾਲ ਸਿੰਘ, ਸੀਨੀਅਰ ਕਾਂਸਟੇਬਲ ਸੁਰਜੀਤ ਸਿੰਘ, ਸੀਨੀਅਰ ਕਾਂਸਟੇਬਲ ਗੁਰਪ੍ਰੀਤ ਹਾਜਰ ਸਨ |