03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਵਲੋਂ ਮਨਰੇਗਾ ਕਾਨੂੰਨਾਂ ਨੂੰ ਬਹਾਲ ਕਰਵਾਉਣ ਲਈ ਡੀ. ਸੀ. ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 03-01-2026
ਬਰਨਾਲਾ, 2 ਜਨਵਰੀ (ਅਸ਼ੋਕ ਭਾਰਤੀ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਵਲੋਂ ਮਨਰੇਗਾ ਕਾਨੂੰਨਾਂ ਦੀ ਬਹਾਲੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸੂਬਾਈ ਜਨਰਲ ਸਕੱਤਰ ਅਮਰਜੀਤ ਸਿੰਘ ਝਲੂਰ, ਸਾਬਕਾ ਐਮ.ਐਲ.ਏ. ਨਿਰਮਲ ਸਿੰਘ ਨਿੰਮਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਬੀਹਲਾ ਨੇ ਕਿਹਾ ਕਿ ਮਨਰੇਗਾ ਐਕਟ 'ਚ ਮਜ਼ਦੂਰ ਮਾਰੂ ਸੋਧਾਂ ਕਰਦੇ ਹੋਏ ਬਣਾਏ ਗਏ ਵਿਕਸਤ ਭਾਰਤ ਗਾਰੰਟੀ ਰੁਜ਼ਗਾਰ, ਆਜੀਵਿਕਾ ਮਿਸ਼ਨ (ਗ੍ਰਾਮੀਣ) ਜੀ ਰਾਮ ਜੀ ਐਕਟ ਰੱਦ ਕੀਤਾ ਜਾਵੇ, ਮਜ਼ਦੂਰ ਮਾਰੂ ਕਾਲੇ ਕਿਰਤ ਕੋਡ ਰੱਦ ਕੀਤੇ ਜਾਣ, ਬਿਜਲੀ ਐਕਟ 2025 ਰੱਦ ਕੀਤਾ ਜਾਵੇ, ਬੀਜ ਸੋਧ ਬਿੱਲ ਰੱਦ ਕੀਤਾ ਜਾਵੇ | ਆਗੂਆਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਵਲੋਂ ਮਨਰੇਗਾ ਐਕਟ 'ਚ ਮਜ਼ਦੂਰ ਮਾਰੂ ਸੋਧਾਂ ਕਰਦੇ ਹੋਏ ਮਜ਼ਦੂਰਾਂ ਤੋਂ ਰੁਜ਼ਗਾਰ ਦਾ ਹੱਕ ਖੋਹਿਆ ਜਾ ਰਿਹਾ ਉੱਥੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਮਨਰੇਗਾ ਤਹਿਤ ਬਹੁਤ ਨਿਗੂਣਾ ਰੁਜ਼ਗਾਰ ਦਿੱਤਾ ਗਿਆ | ਇਸ ਮੌਕੇ ਦਰਸ਼ਨ ਸਿੰਘ ਬਾਜਵਾ, ਬਲਵਿੰਦਰ ਸਿੰਘ ਕੱਟੂ, ਰਾਜ ਸਿੰਘ ਬਰਨਾਲਾ, ਡਾ: ਜਗਜੀਵਨ ਸਿੰਘ, ਡੀ.ਐਚ.ਓ. ਬੀਬੀ ਬਲਜੀਤ ਕੌਰ ਵਿਰਕ, ਡਾ: ਸੋਮਾ ਸਿੰਘ ਗੰਡੇਵਾਲ, ਦਰਸ਼ਨ ਸਿੰਘ ਤਪਾ, ਪਿ੍ੰਸੀਪਲ ਪਿਆਰਾ ਸਿੰਘ ਹਲਕਾ ਪ੍ਰਧਾਨ ਬਰਨਾਲਾ, ਬੂਟਾ ਸਿੰਘ ਚੀਮਾ, ਹਰਬੰਸ ਸਿੰਘ ਛੀਨੀਵਾਲ ਖ਼ੁਰਦ ਹਲਕਾ ਪ੍ਰਧਾਨ ਮਹਿਲ ਕਲਾਂ, ਸੁਖਵਿੰਦਰ ਸਿੰਘ ਤਪਾ ਹਲਕਾ ਪ੍ਰਧਾਨ ਭਦੌੜ, ਦਰਬਾਰਾ ਸਿੰਘ ਭਦੌੜ, ਲਖਵਿੰਦਰ ਸਿੰਘ ਲੱਖਾ ਸ਼ਹਿਰੀ ਪ੍ਰਧਾਨ ਤਪਾ, ਹਰੀ ਰਾਮ ਸਿੰਘ ਮਹਿਮੀ, ਰਾਜਵਿੰਦਰ ਸਿੰਘ ਸੇਖਾ, ਅਮਰ ਸਿੰਘ ਖੱੁਡੀ, ਗੁਰਪ੍ਰੀਤ ਸਿੰਘ ਮੂੰਮ, ਸੂਬੇਦਾਰ ਕਰਮ ਸਿੰਘ ਬਦੇਸਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਤਪਾ ਪੁਲਿਸ ਵਲੋਂ ਪ੍ਰਵਾਸੀ ਮਜ਼ਦੂਰ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਕਾਬੂ <br/>
Ad Position 24