04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੱਤਰਕਾਰਾਂ ਉੱਪਰ ਪਰਚੇ ਦਰਜ ਕਰਨਾ ਪੰਜਾਬ ਸਰਕਾਰ ਦੀ ਬੌਖਲਾਹਟ ਦਾ ਸਿੱਟਾ-ਚੰਗਾਲ

Ad Position 21
No active advertisement
ਅਜੀਤ ਡੈਸਕ 04-01-2026
ਧਨੌਲਾ, 3 ਜਨਵਰੀ (ਜਤਿੰਦਰ ਸਿੰਘ ਧਨੌਲਾ)-ਪ੍ਰੈਸ ਕਲੱਬ ਧਨੌਲਾ ਵਲੋਂ ਇਕ ਅਹਿਮ ਇਕੱਤਰਤਾ ਕਰ ਕੇ ਪੰਜਾਬ ਸਰਕਾਰ ਵਲੋਂ ਦਰਜਨ ਦੇ ਕਰੀਬ ਪੱਤਰਕਾਰਾਂ ਉੱਪਰ ਦਰਜ ਕਰਾਏ ਕੇਸਾਂ ਨੂੰ ਭਗਵੰਤ ਮਾਨ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਪ੍ਰੈਸ ਕਲੱਬ ਧਨੌਲਾ ਦੀ ਇਕ ਵਿਸ਼ੇਸ਼ ਇਕੱਤਰਤਾ ਪ੍ਰੈਸ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਧਨੌਲਾ ਦੀ ਅਗਵਾਈ ਵਿਚ ਕੀਤੀ ਗਈ | ਜਿਸ ਦੌਰਾਨ ਕਲੱਬ ਦੇ ਸਰਪ੍ਰਸਤ ਰਘਵੀਰ ਸਿੰਘ ਚੰਗਾਲ ਨੇ ਕਿਹਾ ਕਿ ਜਦੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਦ ਮੈਂਬਰ ਪਾਰਲੀਮੈਂਟ ਵਜੋਂ ਚੋਣ ਲੜੀ ਸੀ ਉਸ ਸਮੇਂ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ ਕਿ ਨੇਤਾਵਾਂ ਨੂੰ ਸਵਾਲ ਕਰਨਾ ਜਨਤਾ ਦਾ ਜਨਮ ਸਿੱਧ ਅਧਿਕਾਰ ਹੈ | ਹੁਣ ਜਦੋਂ ਪੱਤਰਕਾਰਾਂ ਨੇ ਉਸੇ ਭਗਵੰਤ ਮਾਨ ਪਾਸੋਂ ਜਹਾਜ਼ ਦੀ ਵਰਤੋਂ ਸਬੰਧੀ ਸਵਾਲ ਪੁੱਛੇ ਗਏ ਤਾਂ ਬੌਖਲਾਹਟ ਵਿਚ ਪਰਚੇ ਦਰਜ ਕਰਵਾ ਦਿੱਤੇ ਗਏ ਹਨ | ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੇ ਅਜਿਹਾ ਕਰ ਕੇ ਜਮਹੂਰੀਅਤ ਦਾ ਗਲਾ ਘੁੱਟਿਆ ਹੈ | ਉਨ੍ਹਾਂ ਆਖਿਆ ਸਰਕਾਰ ਨੂੰ ਆਪਣੇ ਇਸ ਘਿਣਾਉਣੇ ਵਰਤਾਰੇ ਦੀ ਪੜਚੋਲ ਕਰ ਕੇ ਪਰਚੇ ਰੱਦ ਕਰ ਦਿੱਤੇ ਜਾਣੇ ਚਾਹੀਦੇ ਹਨ | ਇਸ ਮੌਕੇ ਕਲੱਬ ਦੇ ਚੇਅਰਮੈਨ ਕੁਲਦੀਪ ਸਿੰਘ ਅਤੇ ਹੋਰਾਂ ਜਥੇਬੰਦਕਾਂ ਨੇ ਇਕ ਸੁਰ ਹੁੰਦਿਆਂ ਆਖਿਆ ਕਿ ਪਰਚੇ ਤੁਰੰਤ ਰੱਦ ਕਰਨੇ ਚਾਹੀਦੇ ਹਨ | ਇਸ ਮੌਕੇ ਪੱਤਰਕਾਰ ਰਾਮ ਸਿੰਘ ਧਨੌਲਾ, ਬੱਗੀ ਗਿੱਲ, ਸਕੱਤਰ ਮਿੱਠੂ ਖ਼ਾਨ, ਸੁਖਰਾਜ ਸਿੰਘ ਚਹਿਲ, ਅਮਨਦੀਪ ਬਾਂਸਲ, ਪ੍ਰੀਤ ਪਾਠਕ, ਸੰਦੀਪ ਵਿੱਕੀ, ਗਗਨਦੀਪ ਗੱਗੂ, ਕੁਲਦੀਪ ਸਿੰਘ, ਸ਼ੇਖਰ ਗਰਗ, ਰੱਬੀ ਸਿੰਘ ਤੇ ਹੋਰ ਪੱਤਰਕਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ 130 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ <br/>
Ad Position 24