04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 04-01-2026
ਬਰਨਾਲਾ, 3 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਦਰ ਬਾਜ਼ਾਰ ਬਰਨਾਲਾ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ ਦਾ ਵੱਖ-ਵੱਖ ਪੜਾਵਾਂ ਉੱਪਰ ਸੰਗਤਾਂ ਵਲੋਂ ਚਾਹ, ਬਿਸਕੁਟ, ਫਲਾਂ ਆਦਿ ਨਾਲ ਨਿੱਘਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਆਕਾਸ਼ਦੀਪ ਸਿੰਘ ਦੇ ਜਥੇ ਅਤੇ ਹੋਰ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਨਾਲ, ਢਾਡੀ ਗੁਰਸੇਵਕ ਸਿੰਘ ਯੋਗੀ ਬਰਨਾਲਾ ਦੇ ਢਾਡੀ ਜਥਿਆਂ ਨੇ ਵੀਰ ਰਸ ਅਤੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਨਗਰ ਕੀਰਤਨ 'ਚ ਖ਼ਾਲਸਾ ਸਿੱਖ ਪ੍ਰਦਰਸ਼ਨੀ ਵਲੋਂ ਲਿਆਂਦੀ ਗਈ ਸਿੱਖ ਪ੍ਰਦਰਸ਼ਨੀ ਦੀਆਂ ਝਾਕੀਆਂ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ, ਜਨਰਲ ਸਕੱਤਰ ਹਰਬੰਸ ਸਿੰਘ ਭੱਠਲ, ਖ਼ਜ਼ਾਨਚੀ ਅਜੈਬ ਸਿੰਘ ਜਵੰਧਾ ਤੇ ਰਜਿੰਦਰ ਸਿੰਘ ਦਰਾਕਾ ਨੇ ਦੱਸਿਆ ਕਿ ਪਾਠ ਦੇ ਭੋਗ 5 ਜਨਵਰੀ ਨੂੰ ਪਾਏ ਜਾਣਗੇ ਉਪਰੰਤ ਢਾਡੀ ਬੀਬੀ ਰਣਜੀਤ ਕੌਰ ਖ਼ਾਲਸਾ ਲੌਂਗੋਵਾਲ ਤੇ ਕਥਾਵਾਚਕ ਹਜ਼ੂਰੀ ਹੈਡ ਗ੍ਰੰਥੀ ਭਾਈ ਗੁਰਤੇਜ ਸਿੰਘ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕਰਨਗੇ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਜਵਾ, ਗੁਰਮੀਤ ਸਿੰਘ ਬਿੱਟੂ, ਹਰਦੀਪ ਸਿੰਘ ਬਾਜਵਾ, ਹਰਵਿੰਦਰ ਸਿੰਘ ਬਿੰਦਰ, ਮੈਨੇਜਰ ਗੁਰਦੀਪ ਸਿੰਘ, ਗਿ: ਕਰਮ ਸਿੰਘ ਭੰਡਾਰੀ, ਗੁਰਮੀਤ ਸਿੰਘ ਨੰਬਰਦਾਰ, ਡਾ: ਗੁਰਪਾਲ ਸਿੰਘ ਪਾਲੀ, ਗੁਰਦਰਸ਼ਨ ਸਿੰਘ ਬਰਾੜ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਜ਼ਿਲ੍ਹਾ ਪ੍ਰਧਾਨ ਦਿਹਾਤੀ ਤਰਨਜੀਤ ਸਿੰਘ ਦੁੱਗਲ, ਦਰਸ਼ਨ ਸਿੰਘ ਕਾਨੂੰਗੋ, ਗੁਰਭੀਤਰ ਸਿੰਘ, ਭੁਪਿੰਦਰ ਸਿੰਘ ਗਰਚਾ, ਕੌਰ ਸਿੰਘ ਉਪਲੀ, ਕੁਲਵਿੰਦਰ ਸਿੰਘ ਜੱਸਲ, ਮਲਕੀਤ ਸਿੰਘ ਐਮ.ਸੀ., ਹਰਨੇਕ ਸਿੰਘ ਦੀਵਾਨਾ, ਗੁਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾਈ, ਮੌਤ ਅਗਲੀ ਖ਼ਬਰ ਪੱਤਰਕਾਰਾਂ ਉੱਪਰ ਪਰਚੇ ਦਰਜ ਕਰਨਾ ਪੰਜਾਬ ਸਰਕਾਰ ਦੀ ਬੌਖਲਾਹਟ ਦਾ ਸਿੱਟਾ-ਚੰਗਾਲ
Ad Position 24