ਤਪਾ ਮੰਡੀ, 4 ਜਨਵਰੀ (ਵਿਜੇ ਸ਼ਰਮਾ)-ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ, ਮੁਹੱਲਿਆਂ ਅੰਦਰ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਬੁਟੀਕਾ, ਕੁਲਤਾਰ ਸਿੰਘ ਪੈੱ੍ਰਸ ਸਕੱਤਰ, ਜਸਵਿੰਦਰ ਸਿੰਘ ਚੱਠਾ, ਕੁਲਵਿੰਦਰ ਸਿੰਘ ਚੱਠਾ, ਨਰੈਣ ਪੰਧੇਰ, ਜੀਵਨ ਅÏਜਲਾ, ਗੁਰਦੀਪ ਸਿੰਘ ਚੱਠਾ, ਮਿੱਤ ਸਿੰਘ ਚੱਠਾ, ਸੁਖਚੈਨ ਸਿੰਘ ਪੰਧੇਰ, ਜੱਸੂ ਧਾਲੀਵਾਲ, ਗੱਗੀ ਧਾਲੀਵਾਲ, ਜੀਤ ਪੰਧੇਰ, ਜਗਜੀਤ ਪੰਧੇਰ, ਜਗਰੂਪ ਸਿੰਘ ਜ਼ੈਲਦਾਰ, ਜੱਸੀ ਚੱਠਾ, ਬਲਜੀਤ ਸਿੰਘ, ਕੌਂਸਲਰ ਹਰਦੀਪ ਸਿੰਘ ਪੋਪਲ, ਦੀਪਕ ਕੁਮਾਰ ਗੱਗ, ਜਤਿੰਦਰ ਸਿੰਘ, ਗੁਰਦੀਪ ਸਿੰਘ, ਜੱਸੀ ਵਾਸੀ, ਹਰਸ਼ਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |