13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਦੀ ਅਹਿਮ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 05-01-2026

ਮਹਿਲ ਕਲਾਂ, 4 ਜਨਵਰੀ (ਅਵਤਾਰ ਸਿੰਘ ਅਣਖੀ)-ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ (ਰਜਿ.) ਮਹਿਲ ਕਲਾਂ ਦੀ ਅਹਿਮ ਇਕੱਤਰਤਾ ਇੱਥੇ ਪ੍ਰਧਾਨ ਕੇਵਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ | ਯੂਨੀਅਨ ਦੇ ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਠੇਕੇ 'ਤੇ ਕੰਮ ਕਰ ਰਹੇ ਮੀਟਰ ਰੀਡਰ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪੂਰੀ ਤਰ੍ਹਾਂ ਕੰਮ ਠੱਪ ਕਰ ਕੇ ਸੰਘਰਸ਼ ਕਰ ਰਹੇ ਹਨ | ਸਰਕਾਰ ਵਲੋਂ ਤੁਰੰਤ ਮੀਟਰ ਰੀਡਰਾਂ ਦੀਆਂ ਸੇਵਾਵਾਂ ਰੈਗੂਲਰ ਕਰ ਕੇ ਉਨ੍ਹਾਂ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ ਬਿਲ 2025, ਬੋਰਡ ਦੀਆਂ ਪ੍ਰਾਪਤੀਆਂ ਨੂੰ ਵੇਚਣ, ਬੀਜ ਸੀਡ ਬਿਲ ਅਤੇ ਚਾਰ ਲੇਬਰ ਕੋਡਾਂ ਨੂੰ ਤੁਰੰਤ ਵਾਪਸ ਕਰਾਉਣ ਲਈ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਮੂਹਰੇ ਰੋਸ ਧਰਨੇ 'ਚ ਵੀ ਜਥੇਬੰਦੀ ਵਰਕਰ ਕਾਫ਼ਲਿਆਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਜਥੇਬੰਦੀ ਵਲੋਂ ਨਵੇਂ ਸਾਲ 2026 ਦਾ ਰੰਗਦਾਰ ਕੈਲੰਡਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਜਗਮੇਲ ਸਿੰਘ ਛੀਨੀਵਾਲ, ਸਾਥੀ ਪਾਰਸ ਮਹਿਲ ਕਲਾਂ, ਜਗਦੇਵ ਸਿੰਘ ਕੁਰੜ, ਹਰਭੋਲ ਸਿੰਘ ਠੀਕਰੀਵਾਲਾ, ਸੁਰਜੀਤ ਸਿੰਘ ਖ਼ਿਆਲੀ, ਸਾਧੂ ਸਿੰਘ ਬੜੀ, ਹਰਗੋਬਿੰਦ ਸਿੰਘ ਕੁਰੜ, ਬਿੱਕਰ ਸਿੰਘ ਛੀਨੀਵਾਲ, ਸੁਖਦੇਵ ਸਿੰਘ ਗੁਰਮ, ਅਵਤਾਰ ਸਿੰਘ ਕੁਰੜ, ਕਲਾਸ ਰਾਮ, ਦਰਸ਼ਨ ਸਿੰਘ ਕਲਾਲ ਮਜਰਾ, ਮੱਘਰ ਸਿੰਘ ਕੁਰੜ, ਬਿੱਕਰ ਸਿੰਘ ਖ਼ਿਆਲੀ, ਜਗਮੇਲ ਸਿੰਘ ਗੋਬਿੰਦਗੜ੍ਹ, ਦਰਸ਼ਨ ਸਿੰਘ ਜੌਹਲਾਂ, ਜਗਦੇਵ ਸਿੰਘ ਸਹੌਰ, ਜਗਮੇਲ ਸਿੰਘ ਖ਼ਿਆਲੀ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਦੌੜ ਅੰਦਰ ਹੋਈ ਨਵੀ ਵਾਰਡਬੰਦੀ ਨੇ ਵਿਗਾੜਿਆ ਕਸਬੇ ਦਾ ਨਕਸ਼ਾ-ਪਿਰਮਲ ਸਿੰਘ ਧੌਲਾ ਅਗਲੀ ਖ਼ਬਰ ਲੋਕ ਵਿਰੋਧੀ ਬਿੱਲਾਂ ਖ਼ਿਲਾਫ਼ 16 ਦੇ ਬਰਨਾਲਾ ਰੋਸ ਧਰਨੇ ਦੀ ਤਿਆਰੀ 'ਚ ਪਿੰਡਾਂ ਅੰਦਰ ਢੋਲ ਮਾਰਚ, ਚੇਤਨਾ ਮੀਟਿੰਗਾਂ <b...
Ad Position 24