13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਭਦੌੜ ਅੰਦਰ ਹੋਈ ਨਵੀ ਵਾਰਡਬੰਦੀ ਨੇ ਵਿਗਾੜਿਆ ਕਸਬੇ ਦਾ ਨਕਸ਼ਾ-ਪਿਰਮਲ ਸਿੰਘ ਧੌਲਾ

Ad Position 21
No active advertisement
ਅਜੀਤ ਡੈਸਕ 05-01-2026

ਭਦੌੜ, 4 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਹਲਕਾ ਭਦੌੜ ਤੋਂ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਸਥਾਨਕ ਸ਼ਿਵ ਮੰਦਰ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਆਉਣ ਵਾਲੀਆਂ ਨਗਰ ਕੌਂਸਲਾਂ ਚੋਣਾਂ ਅਤੇ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਮਨਰੇਗਾ ਸਕੀਮ ਉਪਰ ਬੋਲਦਿਆਂ ਕਿਹਾ ਕਿ ਦੇਸ਼ ਦੇ ਗ਼ਰੀਬ ਵਰਗ ਨਾਲ ਜੁੜੀ ਮਨਰੇਗਾ ਨੂੰ ਖ਼ਤਮ ਕਰਨ ਦੇ ਸੁਪਨੇ ਕਦੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਕਿਉਂਕਿ ਕਾਂਗਰਸ ਪਾਰਟੀ ਨੇ ਲਗਭਗ ਵੀਹ ਸਾਲ ਪਹਿਲਾਂ ਰੁਜ਼ਗਾਰ ਗਰੰਟੀ ਯੋਜਨਾ ਮਨਰੇਗਾ ਨੂੰ ਹੋਂਦ 'ਚ ਲਿਆਂਦਾ ਸੀ, ਜਿਸ ਤਹਿਤ ਕਰੋੜਾਂ ਮਜ਼ਦੂਰਾਂ ਅਤੇ ਪੰਜਾਬ ਸਮੇਤ ਦੇਸ਼ ਭਰ 'ਚ ਮਨਰੇਗਾ ਤਹਿਤ ਬੇਹੱਦ ਵਿਕਾਸ ਕਾਰਜ ਹੋਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਹੁਣ ਇਸ ਸਕੀਮ ਦਾ ਇਕੱਲਾ ਨਾਂਅ ਹੀ ਨਹੀਂ ਬਦਲਿਆ ਸਗੋਂ ਇਸ ਦੇ ਵੰਡਾਂ ਦੇ ਭਾਰ ਦੀ ਹਿੱਸੇਦਾਰੀ ਵੀ ਰਾਜ ਸਰਕਾਰਾਂ ਦੇ ਪੱਲੇ ਪਾ ਕੇ ਰਾਜ ਸਰਕਾਰਾਂ 'ਤੇ ਵਾਧੂ ਆਰਥਿਕ ਬੋਝ ਪਾਇਆ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ 5 ਜਨਵਰੀ ਤੋਂ ਵੱਡਾ ਅੰਦੋਲਨ ਵਿੱਢਣ ਜਾ ਰਹੀ ਹੈ ਜਿਸ ਵਿਚ ਪੰਜਾਬ ਸਮੇਤ ਦੇਸ਼ ਦੇ ਸਮੂਹ ਕਿਰਤੀ ਲੋਕ ਅਤੇ ਮਨਰੇਗਾ ਮਜ਼ਦੂਰ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਦੌੜ ਅਤੇ ਤਪਾ ਅੰਦਰ ਕੀਤੀ ਵਾਰਡਬੰਦੀ ਕਾਰਨ ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਦਰਮਿਆਨ ਭਾਰੀ ਰੋਸ ਹੈ ਕਿਉਂਕਿ ਨਵੀ ਵਾਰਡਬੰਦੀ ਵਿਚ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਅਤੇ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਉਪਰ ਪਤਾ ਬਦਲਣ ਲਈ ਬੇਹੱਦ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਤੇ ਇਹ ਪੂਰਾ ਪ੍ਰਕਿਰਿਆ ਕਰਮ ਉਕਤ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿਵਾਉਣ ਦੀ ਮਨਸ਼ਾ ਨਾਲ ਪ੍ਰਸ਼ਾਸਨਿਕ ਮਿਲੀਭੁਗਤ ਨਾਲ ਅੰਜਾਮ ਦਿੱਤਾ ਗਿਆ ਹੈ। ਪਰ ਆਮ ਆਦਮੀ ਪਾਰਟੀ ਨੂੰ ਉਕਤ ਚੋਣਾਂ ਅੰਦਰ ਵੀ ਮੂੰਹ ਦੀ ਖਾਣੀ ਪਵੇਗੀ ਕਿਉਂਕਿ ਜਿਹੜੇ ਵਾਅਦੇ ਕਰ ਕੇ ਆਪ ਸੱਤਾ ਵਿਚ ਆਈ ਉਨ੍ਹਾਂ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੀ ਹੈ। ਅੱਜ ਹਲਕਾ ਭਦੌੜ ਅੰਦਰ ਸਰਕਾਰ ਦੀ ਸਿਹਤ ਅਤੇ ਸਿੱਖਿਆਂ ਨੀਤੀ ਸਮੇਤ ਵਿਕਾਸ ਕਾਰਜਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਨਿੱਕਲ ਚੁੱਕਿਆ ਹੈ ਅਤੇ ਭਦੌੜ ਦੇ ਸਮੁੱਚੇ ਏਰੀਏ ਦੀ ਹਾਲਤ ਬੇਹੱਦ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਜਿੱਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਵਪਾਰ ਉਪਰ ਵੀ ਮਾੜਾ ਅਸਰ ਹੈ ਰਿਹਾ ਹੈ। ਇਸ ਸਮੇਂ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ ਨੈਣੇਵਾਲ, ਸੀਨੀ. ਆਗੂ ਅਮਰਜੀਤ ਸਿੰਘ ਜੀਤਾ, ਸਾਬਕਾ ਸਰਪੰਚ ਕਰਮਜੀਤ ਸਿੰਘ ਕੰਮਾ, ਪ੍ਰਧਾਨ ਰਵਿੰਦਰ ਸਿੰਘ ਬਿੰਦਰੀ, ਬਾਦਲ ਸਿੰਘ ਢਿੱਲੋਂ ਦੀਪਗੜ੍ਹ, ਜੀਵਨ ਕੁਮਾਰ ਪੰਜੂ, ਦੀਪਾ ਬਾਬੂ, ਨਾਹਰ ਸਿੰਘ ਔਲਖ, ਇੰਦਰਜੀਤ ਸਿੰਘ ਭਿੰਦਾ, ਰਵੀ ਬੈਂਸ, ਸੁਖਚੈਨ ਸਿੰਘ ਚੈਨਾ, ਸੁਖਚਰਨ ਸਿੰਘ ਪੰਮਾ, ਗੁਰਜੰਟ ਸਿੰਘ ਜੰਟਾ, ਭੋਲਾ ਸਿੰਘ ਸੰਘੇੜਾ, ਜਗਰੂਪ ਸਿੰਘ ਰੂਪਾ ਸਮੇਤ ਹੋਰ ਵੀ ਪਾਰਟੀ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਹਿਲ ਕਲਾਂ ਦਾ ਸਾਲਾਨਾ ਚੋਣ ਇਜਲਾਸ ਸੰਪੰਨ ਅਗਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਦੀ ਅਹਿਮ ਇਕੱਤਰਤਾ <br/>
Ad Position 24