ਮਹਿਲ ਕਲਾਂ, 4 ਜਨਵਰੀ (ਅਵਤਾਰ ਸਿੰਘ ਅਣਖੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਬਲਾਕ ਮਹਿਲ ਕਲਾਂ ਪੰਡੋਰੀ ਗਰੁੱਪ ਦਾ ਸਾਲਾਨਾ ਚੋਣ ਇਜਲਾਸ ਮਹਿਲ ਕਲਾਂ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਕਾਲਸਾਂ ਦੀ ਪ੍ਰਧਾਨਗੀ ਹੇਠ ਹੋਇਆ। ਸ਼ੁਰੂਆਤ ਤੋਂ ਪਹਿਲਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੇ ਨੌਜਵਾਨ ਬੇਟੇ ਦੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਜਰਨਲ ਸਕੱਤਰ ਨਿਰਭੈ ਸਿੰਘ ਨਿਹਾਲੂਵਾਲ ਨੇ ਜਥੇਬੰਦੀ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਪਿਛਲੇ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਦ ਕਿ ਜਸਵੰਤ ਸਿੰਘ ਛੀਨੀਵਾਲ ਵਲੋਂ ਆਮਦਨ ਅਤੇ ਖ਼ਰਚੇ ਦੇ ਲੋਖੇ-ਜੋਖੇ ਸਬੰਧੀ ਵਿਸਥਾਰ ਪੂਰਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਇਜਲਾਸ ਨੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਚੋਣ ਪ੍ਰਕਿਰਿਆ 'ਚ ਨਵੇਂ ਸਿਰਿਓਂ ਸਰਬਸੰਮਤੀ ਨਾਲ ਕੀਤੀ ਚੋਣ ਦੌਰਾਨ ਡਾ: ਦਲਬਾਰ ਸਿੰਘ ਮਹਿਲ ਕਲਾਂ ਨੂੰ ਮੁੜ ਦੂਜੀ ਵਾਰ ਬਲਾਕ ਪ੍ਰਧਾਨ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਨਿਰਭੈ ਸਿੰਘ ਨਿਹਾਲੂਵਾਲ, ਸਕੱਤਰ ਹਰਬੰਸ ਸਿੰਘ ਹਮੀਦੀ, ਖ਼ਜ਼ਾਨਚੀ ਮਲਕੀਤ ਸਿੰਘ ਮੂੰਮ ਅਤੇ ਬੇਅੰਤ ਸਿੰਘ ਮੂੰਮ ਨੂੰ ਸਹਾਇਕ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਮੈਨ ਹਰਪਾਲ ਸਿੰਘ ਹਰੀ, ਸਹਾਇਕ ਚੇਅਰਮੈਨ ਜਸਵੰਤ ਸਿੰਘ ਛੀਨੀਵਾਲ, ਸਰਪ੍ਰਸਤ ਕੇਵਲ ਸਿੰਘ ਜਲਾਲਦੀਵਾਲ, ਕੇਸਰ ਖ਼ਾਨ ਮਹਿਲ ਕਲਾਂ ਤੇ ਅਮਰਜੀਤ ਸਿੰਘ ਮਹਿਲ ਕਲਾਂ ਮੁੱਖ ਬੁਲਾਰੇ, ਬਾਰੂ ਮੁਹੰਮਦ ਤੇ ਇੰਦਰਜੀਤ ਸਿੰਘ ਨਰਾਇਣਗੜ੍ਹ ਸੋਹੀਆਂ ਪੈ੍ਰੱਸ ਸਕੱਤਰ, ਗੁਰਚਰਨ ਸਿੰਘ ਰਾਜਗੜ੍ਹ ਤੇ ਦਿਲਬਾਗ ਸਿੰਘ ਕੁਤਬਾ ਨੂੰ ਐਗਜ਼ੈਕਟਿਵ ਕਮੇਟੀ ਮੈਂਬਰ, ਜ਼ੀਨਤ ਬੇਗ਼ਮ ਅਤੇ ਮਨਜੀਤ ਕੌਰ ਸਹਿਜੜਾ ਮੀਤ ਪ੍ਰਧਾਨ, ਜੰਗ ਬਹਾਦਰ ਬੋਪਾਰਾਏ ਅਤੇ ਸੁਖਪਾਲ ਸਿੰਘ ਰਾਏਕੋਟ ਨੂੰ ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਬਚਿੱਤਰ ਸਿੰਘ ਕਲੇਰ, ਮੇਜਰ ਸਿੰਘ ਛਾਪਾ, ਗੁਰਮੀਤ ਸਿੰਘ ਦੀਵਾਨਾ ਅਤੇ ਸੋਮਨਾਥ ਰਾਏਸਰ ਨੂੰ ਲੀਗਲ ਐਡਵਾਈਜ਼ਰੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਬਲੌਰ ਸਿੰਘ ਦੱਧਾਹੂਰ, ਭੁਪਿੰਦਰ ਸਿੰਘ ਦੱਧਾਹੂਰ, ਲਵਪ੍ਰੀਤ ਸਿੰਘ ਬੀਹਲਾ, ਜਗਜੀਤ ਸਿੰਘ ਲੋਹਗੜ੍ਹ, ਗੁਰਪ੍ਰੀਤ ਸਿੰਘ ਅਮਲਾ ਸਿੰਘ ਵਾਲਾ, ਬਿੰਦਰ ਸਿੰਘ ਸਹਿਜੜਾ, ਜਗਜੀਤ ਸਿੰਘ ਗਹਿਲ, ਸ਼ਿਵਾਜੀ ਹਮੀਦੀ ਅਤੇ ਸ਼ਿਵਚਰਨ ਸਿੰਘ ਮੂੰਮ ਆਦਿ ਨੂੰ ਵੀ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਕਾਲਸਾਂ ਨੇ ਨਵੀਂ ਚੁਣੀ ਬਲਾਕ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ਅੰਦਰ ਸੇਵਾਵਾਂ ਨਿਭਾਅ ਰਹੇ ਮੈਡੀਕਲ ਪ੍ਰੈਕਟੀਸ਼ਨਰ ਸੂਬੇ ਦੀ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ ਪਰ ਉਨ੍ਹਾਂ ਨੂੰ ਅਜੇ ਵੀ ਕਾਨੂੰਨੀ ਸੁਰੱਖਿਆ, ਨੀਤੀਗਤ ਸਪਸ਼ਟਤਾ, ਕਲੀਨਿਕ ਚਲਾਉਣ ਸਬੰਧੀ ਨਿਯਮਾਂ ਦੀ ਅਸਪਸ਼ਟਤਾ ਅਤੇ ਪ੍ਰਸ਼ਾਸਕੀ ਦਖ਼ਲ ਅੰਦਾਜ਼ੀ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਪਿੰਡ ਪੱਧਰੀ ਡਾਕਟਰਾਂ ਨਾਲ ਕੀਤੇ ਗਏ ਸਾਰੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ, ਨਹੀਂ ਤਾਂ ਜਥੇਬੰਦੀ ਸੰਘਰਸ਼ ਦਾ ਰਸਤਾ ਅਪਣਾਉਣ ਲਈ ਮਜਬੂਰ ਹੋਵੇਗੀ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਹਿਲ ਕਲਾਂ ਦਾ ਸਾਲਾਨਾ ਚੋਣ ਇਜਲਾਸ ਸੰਪੰਨ
ਅਜੀਤ ਡੈਸਕ
05-01-2026