ਬਰਨਾਲਾ, 5 ਜਨਵਰੀ (ਅਸ਼ੋਕ)-ਸਾਹਿਤ ਸਰਵਰ ਬਰਨਾਲਾ ਵਲੋਂ ਚਿੰਟੂ ਪਾਰਕ ਬਰਨਾਲਾ ਵਿਖੇ ਮਰਾਠੀ ਦੇ ਪ੍ਰਸਿੱਧ ਨਾਵਲਕਾਰ ਸ਼ਰਣ ਕੁਮਾਰ ਲਿੰਬਾਲੇ ਦਾ ਨਾਵਲ 'ਨਰ ਵਾਨਰ' ਲੋਕ ਅਰਪਣ ਕੀਤਾ ਗਿਆ | ਲੋਕ ਅਰਪਣ ਕਰਨ ਦੀ ਰਸਮ ਡਾ: ਭੁਪਿੰਦਰ ਸਿੰਘ ਬੇਦੀ ਅਤੇ ਡਾ: ਰਾਮਪਾਲ ਸ਼ਾਹਪੁਰੀ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਇਸ ਮੌਕੇ ਡਾ: ਬੇਦੀ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਨੇ ਇਸ ਤੋਂ ਪਹਿਲਾਂ ਮਰਾਠੀ ਦੇ ਪ੍ਰਸਿੱਧ ਨਾਵਲਕਾਰ ਲਕਸ਼ਮਣ ਗਾਇਕਵਾੜ ਅਤੇ ਸ਼ਰਣ ਕੁਮਾਰ ਲਿੰਬਾਲੇ ਦੀਆਂ 14 ਨਾਵਲ ਅਤੇ ਵਾਰਤਿਕ ਦੀਆਂ ਪੁਸਤਕਾਂ ਅਨੁਵਾਦ ਕਰ ਚੁੱਕੇ ਹਨ | ਡਾ: ਸਾਹਪੁਰੀ ਨੇ ਕਿਹਾ ਕਿ ਚੌਹਾਨ ਕੁਲਵਕਤੀ ਲੇਖਕ ਹਨ | ਨਵੇਂ ਲੇਖਕਾਂ ਨੂੰ ਮਿਆਰੀ ਸਾਹਿਤ ਲਿਖਣ ਦੀ ਪ੍ਰੇਰਨਾ ਦਿੰਦੇ ਰਹਿੰਦੇ ਹਨ | ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਲਿੰਬਾਲੇ ਦਾ ਇਹ ਨਾਵਲ ਤ੍ਰੈ ਲੜੀ ਨਾਵਲਾਂ ਦਾ ਪਹਿਲਾ ਭਾਗ ਹੈ | ਇਸ ਤੋਂ ਅਗਲੇ ਭਾਗ 'ਹਿੰਦੂ ਤੇ ਬਹੁਜਨ' ਹਨ | ਇਸ ਮੌਕੇ ਆਕਿ੍ਤੀ ਕੌਸ਼ਲ, ਰਘਵੀਰ ਸਿੰਘ ਗਿੱਲ ਕੱਟੂ, ਰਾਜਿੰਦਰ ਸੌਂਕੀ, ਪਾਲ ਸਿੰਘ ਲਹਿਰੀ, ਲਛਮਣ ਦਾਸ ਮੁਸਾਫ਼ਿਰ, ਪਵਨ ਪਰਿੰਦਾ ਅਤੇ ਜਗਜੀਤ ਗੁਰਮ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਪਿ੍ੰਸੀਪਲ ਕਸ਼ਮੀਰ ਸਿੰਘ ਕਾਲੇਕੇ, ਡਾ: ਬਿਕਰਮਜੀਤ ਪੁਰਬਾ, ਲੈਕਚਰਾਰ ਜਗਜੀਤ ਸਿੰਘ, ਲੈਕਚਰਾਰ ਹਰਪ੍ਰੀਤ ਸਿੰਘ, ਅੰਜਨਾ ਮੈਨਨ, ਜਸਪ੍ਰੀਤ ਕੌਰ ਬੱਬੂ, ਕੁਲਵਿੰਦਰ ਸਿੰਘ, ਡਾ: ਅਮਨਦੀਪ ਸਿੰਘ ਟੱਲੇਵਾਲੀਆ ਅਤੇ ਸਰਵਨ ਸਿੰਘ ਕਾਲਾਬੂਲਾ ਵੀ ਹਾਜ਼ਰ ਸਨ |