ਟੱਲੇਵਾਲ, 6 ਜਨਵਰੀ (ਸੋਨੀ ਚੀਮਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਪਿੰਡ ਬਖਤਗੜ੍ਹ, ਕੈਰੇ, ਪੱਖੋਕੇ, ਮੱਲੀਆਂ ਵਿਚ ਲੋਕਾਂ ਨੂੰ 16 ਜਨਵਰੀ ਨੂੰ ਡੀ.ਸੀ. ਦਫ਼ਤਰ ਧਰਨੇ 'ਤੇ ਪਹੁੰਚਣ ਲਈ ਲਾਮਬੰਦ ਕੀਤਾ ਗਿਆ | ਇਸ ਮੌਕੇ ਗੁਰਚਰਨ ਸਿੰਘ ਬਲਾਕ ਪ੍ਰਧਾਨ ਉਗਰਾਹਾਂ ਨੇ ਕਿਹਾ ਕਿ ਜੋ ਮਾਰੂ ਬਿੱਲ ਸਰਕਾਰ ਲਿਆ ਰਹੀ ਹੈ | ਉਸ ਦੇ ਜੋ ਮਾੜੇ ਪ੍ਰਭਾਵ ਪੈਣੇ ਹਨ | ਉਹ ਸਾਡੇ ਯਾਦ ਚੇਤੇ ਵੀ ਨਹੀਂ ਹਨ | ਮਜ਼ਦੂਰਾਂ, ਕਿਸਾਨਾਂ, ਸਨਅਤਕਾਰਾਂ 'ਤੇ ਇਸ ਦੇ ਮਾੜੇ ਪ੍ਰਭਾਵ ਪੈਣਗੇ | ਬੂਟਾ ਸਿੰਘ ਮੱਲੀਆਂ ਇਕਾਈ ਪ੍ਰਧਾਨ ਕਾਦੀਆਂ ਨੇ ਕਿਹਾ ਕਿ ਲੋਕਾਂ ਨੂੰ ਰਾਜਨੀਤਿਕ ਲੋਕਾਂ ਦਾ ਖਹਿੜਾ ਛੱਡ ਕੇ ਇਕ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਜਿਸ ਨਾਲ ਆਪਾਂ ਆਪਣੀ ਆਰਥਿਕਤਾ ਬਚਾ ਸਕਦੇ ਹਾਂ | ਗੁਰਮੇਲ ਸ਼ਰਮਾ ਭਦੌੜ ਭਾਰਤ ਕਿਸਾਨ ਸਭਾ, ਵਜ਼ੀਰ ਸਿੰਘ ਭਦੌੜ ਨੇ ਕਿਹਾ ਜੋ ਸਰਕਾਰ ਬਿਜਲੀ ਸੋਧ ਬਿਲ, ਬੀਜ ਸੋਧ ਬਿਲ ਲਿਆ ਰਹੀ ਹੈ ਉਹ ਸਿੱਧੇ ਲੋਟ ਕਾਰਪੋਰੇਟ ਘਰਾਨਿਆਂ ਨੂੰ ਲਾਹਾ ਦੇਣ ਲਈ ਚਾਲ ਚੱਲ ਰਹੀ ਹੈ | ਇਸ ਮੌਕੇ ਭੋਲਾ ਸਿੰਘ ਭਦੌੜ, ਜੰਗ ਸਿੰਘ ਭਦੌੜ, ਵਿਸਾਖਾ ਸਿੰਘ ਭਦੌੜ, ਧੰਨਾ ਸਿੰਘ ਮਜ਼ਦੂਰ ਆਗੂ, ਡਾ: ਪਿ੍ਤਪਾਲ ਸਿੰਘ ਕੈਰੇ, ਜਗਰਾਜ ਸਿੰਘ ਕੈਰੇ ਜ਼ਿਲ੍ਹਾ ਆਗੂ, ਜਸ਼ਨਪ੍ਰੀਤ ਸਿੰਘ ਮੱਲੀਆਂ, ਗੁਰਪ੍ਰੀਤ ਸਿੰਘ ਝੰਡਾ, ਵਿੱਕੀ ਸਿੰਘ ਪੱਖੋਕੇ, ਸਮੀਰ ਖ਼ਾਨ, ਰਾਮ ਸਿੰਘ ਖ਼ਾਲਸਾ ਆਦਿ ਵੀ ਹਾਜ਼ਰ ਸਨ |