ਮਹਿਲ ਕਲਾਂ, 6 ਜਨਵਰੀ (ਅਵਤਾਰ ਸਿੰਘ ਅਣਖੀ)-ਬਿਜਲੀ ਮੁਲਾਜ਼ਮ ਆਗੂ ਸੁਖਪਾਲ ਸਿੰਘ ਮੱਲ੍ਹੀ ਲਾਈਨਮੈਨ ਮਹਿਲ ਕਲਾਂ ਦੀ ਹੋਣਹਾਰ ਬੇਟੀ ਹਸਨਪ੍ਰੀਤ ਸਿੰਘ ਮੱਲ੍ਹੀ ਨੇ ਪੱਛਮੀ ਬੰਗਾਲ ਵਿਚ ਹੋਈ ਮਿਕਸਡ ਨੈੱਟਬਾਲ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਕਈ ਸਖ਼ਤ ਅਤੇ ਮੁਕਾਬਲਾ ਪੂਰਨ ਮੈਚਾਂ ਵਿਚ ਸ਼ਾਨਦਾਰ ਖੇਡ ਦਿਖਾਉਂਦਿਆਂ ਹਸਨਪ੍ਰੀਤ ਮੱਲ੍ਹੀ ਨੇ ਟੀਮ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਉਸ ਦੀ ਇਸ ਪ੍ਰਾਪਤੀ ਦੇ ਪਿੱਛੇ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਮਾਤਾ-ਪਿਤਾ ਵਲੋਂ ਮਿਲੀ ਲਗਾਤਾਰ ਹੌਸਲਾ ਅਫ਼ਜਾਈ ਮੁੱਖ ਕਾਰਨ ਮੰਨੇ ਜਾ ਰਹੇ ਹਨ | ਇਸ ਮਾਣ ਮੱਤੀ ਪ੍ਰਾਪਤੀ 'ਚ ਟੀਮ ਦੀਆਂ ਹੋਰ ਖਿਡਾਰਨਾਂ ਹਰਮਨਦੀਪ ਕੌਰ ਹੰਡਿਆਇਆ, ਅਰਸ਼ਵੀਰ ਕੌਰ ਅਤੇ ਅਨਮੋਲਦੀਪ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਨਾਲ ਮਿਲ ਕੇ ਹਸਨਪ੍ਰੀਤ ਨੇ ਟੀਮ ਨੂੰ ਜਿੱਤ ਦੀ ਉਚਾਈ 'ਤੇ ਪਹੁੰਚਾਇਆ | ਇਸ ਮੌਕੇ ਗੁਰਮੇਲ ਸਿੰਘ ਐਸ.ਡੀ.ਓ. ਮਹਿਲ ਕਲਾਂ, ਕੁਲਵੀਰ ਸਿੰਘ ਅÏਲਖ, ਜਸਵਿੰਦਰ ਸਿੰਘ ਚੰਨਣਵਾਲ, ਮਨਦੀਪ ਸਿੰਘ ਗਹਿਲ, ਐਮ.ਓ.ਯੂ. ਦੇ ਆਗੂ ਨਿਰਮਲ ਸਿੰਘ ਹਰਦਾਸਪੁਰਾ, ਹਰਭਜਨ ਸਿੰਘ ਠੀਕਰੀਵਾਲ, ਹਰਬੰਸ ਸਿੰਘ ਧਨੌਲਾ ਸਮੇਤ ਵੱਖ-ਵੱਖ ਸਮੂਹ ਆਗੂਆਂ ਨੇ ਸੁਖਪਾਲ ਸਿੰਘ ਮੱਲ੍ਹੀ ਅਤੇ ਉਨ੍ਹਾਂ ਦੀ ਬੇਟੀ ਹਸਨਪ੍ਰੀਤ ਮੱਲ੍ਹੀ ਨੂੰ ਗੋਲਡ ਮੈਡਲ ਜਿੱਤਣ 'ਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਦੀ ਕਾਮਨਾ ਕੀਤੀ |