ਸ਼ਹਿਣਾ, 6 ਜਨਵਰੀ (ਸੁਰੇਸ਼ ਗੋਗੀ)-ਸਨਅਤਕਾਰ ਅਤੇ ਮਣਕੂ ਐਗਰੀਕਲਚਰ ਵਰਕਸ ਦੇ ਐਮ.ਡੀ. ਦਰਬਾਰਾ ਸਿੰਘ ਮਣਕੂ ਦੀ ਪਤਨੀ ਬੀਬੀ ਬਲਜਿੰਦਰ ਕੌਰ ਮਣਕੂ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ਼ਰਧਾਂਜਲੀ ਸਮਾਗਮ ਤੇ ਪਾਠ ਦੇ ਭੋਗ ਪੱਖੋ ਕੈਂਚੀਆਂ ਵਿਖੇ ਪਾਏ ਗਏ | ਇਸ ਸਮੇਂ ਰੇਸ਼ਮ ਸਿੰਘ ਸੰਘੇੜਾ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ | ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਸਟੇਜ ਦਾ ਫ਼ਰਜ਼ ਨਿਭਾਉਂਦਿਆਂ ਮਣਕੂ ਪਰਿਵਾਰ ਵਲੋਂ ਇਲਾਕੇ ਵਿਚ ਨਾਮਣਾ ਖੱਟਣ ਦਾ ਜ਼ਿਕਰ ਕੀਤਾ ਤੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਮਨੱੁਖ ਨੂੰ ਮਾਂ ਦੀ ਮਮਤਾ ਬਾਰੇ ਕੀਤੇ ਜ਼ਿਕਰ ਦਾ ਵਰਣਨ ਕੀਤਾ | ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਪਿਰਮਲ ਸਿੰਘ ਧੌਲਾ ਸਾਬਕਾ ਵਿਧਾਇਕ, ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ ਦਿੜ੍ਹਬਾ ਨੇ ਕਿਹਾ ਕਿ ਮਣਕੂ ਪਰਿਵਾਰ ਨੇ ਸੈਂਕੜੇ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਅਤੇ ਧਾਰਮਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਸਨਅਤਕਾਰ ਦਰਬਾਰਾ ਸਿੰਘ ਮਣਕੂ ਪਰਿਵਾਰ ਦੀ ਤਰੱਕੀ ਪਿੱਛੇ ਸ੍ਰੀਮਤੀ ਬਲਜਿੰਦਰ ਕੌਰ ਦੇ ਪਾਏ ਯੋਗਦਾਨ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ | ਬਾਬਾ ਸਤਨਾਮ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਮੇਂ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਕੁਲਦੀਪ ਸਿੰਘ ਕਾਲਾ ਢਿੱਲੋਂ ਸਾਬਕਾ ਵਿਧਾਇਕ ਬਰਨਾਲਾ, ਕੁਲਵੰਤ ਸਿੰਘ ਕੀਤੂ, ਬੀਰਇੰਦਰ ਸਿੰਘ ਜ਼ੈਲਦਾਰ, ਬਲਦੇਵ ਸਿੰਘ ਬਿੱਲੂ, ਮੈਡਮ ਰੈਨੂ ਪਰੋਚਾ ਥਾਣਾ ਮੁਖੀ, ਰਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਜਥੇਦਾਰ ਭਗਵਾਨ ਸਿੰਘ ਭਾਨਾ, ਡੋਗਰ ਸਿੰਘ ਸਾਬਕਾ ਚੇਅਰਮੈਨ, ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ, ਸਰਪੰਚ ਅੰਗਰੇਜ਼ ਸਿੰਘ ਨਾਨਕਪੁਰਾ, ਹਰਜੀਤ ਸਿੰਘ ਜੀਤੀ ਸੰਮਤੀ ਮੈਂਬਰ, ਭੁਪਿੰਦਰ ਸਿੰਘ ਮਣਕੂ ਸਾਬਕਾ ਸਰਪੰਚ, ਲਛਮਣ ਧਰਮਸੋਤ ਸਾਬਕਾ ਸਰਪੰਚ, ਨਿਰਮਲ ਸਿੰਘ ਐਸ.ਡੀ.ਓ., ਥਾਣੇਦਾਰ ਜਗਰਾਜ ਸਿੰਘ, ਥਾਣੇਦਾਰ ਬਲਵੀਰ ਸਿੰਘ ਸਿੱਧੂ, ਸਰਪੰਚ ਬਲਵਿੰਦਰ ਸਿੰਘ ਥਿੰਦ, ਸੁਖਮੰਦਰ ਸਿੰਘ ਮਾਰਬਲ, ਮੱਖਣ ਸਿੰਘ ਬਲਕਾਰ ਕੰਬਾਈਨ, ਸਿਕੰਦਰ ਸਿੰਘ ਪਨੇਸਰ ਕੰਬਾਈਨ, ਬੂਟਾ ਸਿੰਘ ਸੁਪਰ ਸਟੈਂਡਰਡ ਕੰਬਾਈਨ, ਸੁਖਦੇਵ ਸਿੰਘ ਮਣਕੂ, ਨਛੱਤਰ ਸਿੰਘ ਮਣਕੂ, ਗੁਰਪ੍ਰੀਤ ਸਿੰਘ ਮਾਨ, ਮਨਪ੍ਰੀਤ ਸਿੰਘ ਮੰਟੀ, ਗੁਰਸੇਵਕ ਧਰਮਸੋਤ, ਅਵਤਾਰ ਸਿੰਘ ਮਣਕੂ ਜੋਗਾ, ਹਰਦੀਪ ਸੋਨੀ, ਲਖਵੀਰ ਲੱਖੀ ਅਲਾਲਾ, ਜੱਸੀ ਅਲਾਲਾ, ਕੇਵਲ ਸਿੰਘ ਚੀਮਾ, ਮਨਜੀਤ ਸਿੰਘ ਹੀਰਾ ਕੰਬਾਈਨ ਨਾਭਾ, ਨਛੱਤਰ ਸਿੰਘ ਹੰਡਿਆਇਆ, ਜਸਵਿੰਦਰ ਸਿੰਘ ਲੱਧੜਾ, ਵਿਕਾਸ ਕੁਮਾਰ ਬਰਨਾਲਾ ਤੋਂ ਇਲਾਵਾ ਹੋਰ ਵੀ ਸਨਅਤਕਾਰਾਂ ਨੇ ਹਾਜ਼ਰੀ ਲਗਵਾਈ | ਗੁਰਪ੍ਰੀਤ ਸਿੰਘ ਮਣਕੂ ਤੇ ਮਨਪ੍ਰੀਤ ਸਿੰਘ ਮਣਕੂ, ਸੁਖਪ੍ਰੀਤ ਸਿੰਘ ਮਣਕੂ, ਅਨਮੋਲਪ੍ਰੀਤ ਸਿੰਘ ਮਣਕੂ, ਤਸਵੀਰ ਸਿੰਘ ਮਣਕੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |