ਟੱਲੇਵਾਲ, 6 ਜਨਵਰੀ (ਸੋਨੀ ਚੀਮਾ)-ਪਿੰਡ ਚੀਮਾ ਦੀ ਸਮਾਜ ਸੇਵੀ ਸੰਸਥਾ ਨਿਊ ਯੂਥ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਕਰਵਾਏ ਜਾ ਰਹੇ 23ਵੇਂ ਕਿ੍ਕਟ ਕੱਪ ਦਾ ਪੋਸਟਰ ਅਤਿੰਦਰਜੀਤ ਸਿੰਘ ਬਿੱਟੂ ਰੀਡਰ ਐਸ.ਪੀ.ਡੀ ਨੇ ਜਾਰੀ ਕੀਤਾ | ਇਸ ਮੌਕੇ ਅਤਿੰਦਰਜੀਤ ਸਿੰਘ ਬਿੱਟੂ ਨੇ ਕਿਹਾ ਕਲੱਬ ਵਲੋਂ ਕਰਵਾਇਆ ਜਾ ਰਿਹਾ ਇਹ ਕਿ੍ਕਟ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰੇਗਾ | ਪ੍ਰਬੰਧਕਾਂ ਨੇ ਕਿਹਾ ਕਿ ਐਨ.ਆਰ.ਆਈਜ ਦੇ ਵੱਡੇ ਸਹਿਯੋਗ ਸਦਕਾ ਪਿੰਡ ਵਿਚ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਹੋਰ ਰਾਜਾਂ ਦੇ ਖਿਡਾਰੀਆਂ ਦੇ 8 ਕਲੱਬਾਂ ਦੇ ਮੈਚ 10 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੇ ਗਰਾਉਂਡ ਵਿਚ ਕਰਵਾਏ ਜਾ ਰਹੇ ਹਨ | ਜਿਸ ਦਾ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 71 ਹਜ਼ਾਰ ਰੁਪਏ ਤੋਂ ਇਲਾਵਾ ਤੀਜਾ, ਚੌਥੇ ਇਨਾਮ ਤੋਂ ਇਲਾਵਾ ਸਮੁੱਚੀਆਂ ਟੀਮਾਂ ਦਾ ਨਗਦੀ ਅਤੇ ਕੱਪਾਂ ਨਾਲ ਸਨਮਾਨ ਕੀਤਾ ਜਾਵੇ | ਇਸੇ ਤਰ੍ਹਾਂ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਮੋਟਰਸਾਈਕਲ ਅਤੇ ਬੈਸਟ ਗੇਂਦਬਾਜ਼ ਅਤੇ ਬੱਲੇਬਾਜ਼ ਨੂੰ ਚਾਰਜਿੰਗ ਸਕੂਟਰੀਆਂ ਦਿੱਤੀਆਂ ਜਾਣਗੀਆਂ ਅਤੇ ਦਰਸ਼ਕਾਂ ਲਈ ਵੀ ਮੌਕੇ 'ਤੇ ਇਨਾਮ ਦਿੱਤੇ ਜਾਣਗੇ | ਇਸ ਮੌਕੇ ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਸੁਖਜਿੰਦਰ ਸਿੰਘ ਪੰਚ, ਰਣਜੀਤ ਸ਼ਰਮਾ, ਕਾਲਾ ਬਾਰਵਾਲਾ, ਕਰਨ ਸ਼ਰਮਾ ਡੇਅਰੀ ਵਾਲੇ, ਗੁਰਦੀਪ ਢਿੱਲੋਂ, ਲਖਵੀਰ ਸਿੰਘ ਲੱਖਾ, ਜਗਸੀਰ ਸਿੰਘ ਬਿੱਲਾ, ਲਖਵੀਰ ਸਿੰਘ ਲੱਖਾ ਲਾਈਨਮੈਨ, ਜਰਨੈਲ ਸਿੰਘ ਚੀਮਾ, ਜੀਤਾ ਸਿੰਘ, ਅਰਸ਼ ਚੀਮਾ, ਹੈਪੀ ਚੀਮਾ, ਰਿੰਕਾ ਚੀਮਾ, ਗੁਰੀ ਚੀਮਾ, ਲਵਲੀ ਚੀਮਾ, ਅਰਸ਼ਦੀਪ ਸਿੰਘ, ਸੇਵਕ ਸਿੰਘ, ਸਮਨਾ, ਗੋਨੀ ਚੀਮਾ, ਵਿਸਾਲ ਚੀਮਾ, ਮੂਸੇਵਾਲਾ ਚੀਮਾ, ਹਰਵਿੰਦਰ ਸਿੰਘ ਚੀਮਾ, ਕਰਨ ਸਿੰਘ ਤੋਂ ਇਲਾਵਾ ਕਲੱਬ ਦੇ ਸਮੂਹ ਆਗੂ ਹਾਜ਼ਰ ਸਨ |