25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਗੁਰਦੁਆਰਾ ਸਾਹਿਬ ਸੁਰਜੀਤਪੁਰਾ ਵਿਖੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 07-01-2026
ਬਰਨਾਲਾ, 6 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਸਾਹਿਬ ਸੁਰਜੀਤਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਸਿੱਧੂ ਨੇ ਦੱਸਿਆ ਕਿ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਹੋਰਨਾਂ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਦਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸੁਰਜੀਤਪੁਰਾ ਅਤੇ ਛੋਟੇ ਸਾਹਿਬਜ਼ਾਦੇ ਸੁਸਾਇਟੀ ਸੁਰਜੀਤਪੁਰਾ (ਸੇਖਾ) ਵਲੋਂ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਅਰਸ਼ਦੀਪ ਸਿੰਘ ਜਵੰਦਾ ਪੁੱਤਰ ਅਵਤਾਰ ਸਿੰਘ ਜਵੰਦਾ ਦਾ ਸਨਮਾਨ ਕੀਤਾ ਗਿਆ | ਪਿਛਲੇ ਦਿਨੀਂ ਏਗਰਾ (ਪੱਛਮੀ ਬੰਗਾਲ) ਵਿਖੇ ਹੋਈਆਂ ਖੇਡਾਂ ਸੀਨੀਅਰ ਮਿਕਸਡ ਨੈੱਟਬਾਲ ਦਾ ਗੋਲਡ ਮੈਡਲ (2025) ਪੰਜਾਬ ਦੀ ਟੀਮ ਨੇ ਜਿੱਤਿਆ ਹੈ, ਜਿਸ ਵਿਚ ਅਰਸ਼ਦੀਪ ਸਿੰਘ ਨੇ ਅਹਿਮ ਰੋਲ ਨਿਭਾਇਆ ਹੈ | ਜਿਸ ਨੇ ਆਪਣੇ ਸਮੂਹ ਬੱਕਰੀਆਂ ਵਾਲੇ ਪਰਿਵਾਰ ਅਤੇ ਪਿੰਡ ਸੁਰਜੀਤ ਪੁਰਾ ਦਾ ਨਾਮ ਰੌਸ਼ਨ ਕੀਤਾ ਹੈ | ਜੋ ਕਿ ਪਿੰਡ ਲਈ ਮਾਣ ਵਾਲੀ ਗੱਲ ਹੈ | ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਜਵੰਦਾ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੇ ਪਹਿਲਾਂ ਵੀ ਨੈੱਟਬਾਲ ਦੇ ਮੁਕਾਬਲਿਆਂ ਵਿਚ ਖੇਡਾਂ ਵਤਨ ਪੰਜਾਬ ਦੀਆਂ 2023 ਵਿਚ ਗੋਲਡ ਮੈਡਲ, ਵਿਦਿਆ ਭਾਰਤੀ ਸਕੂਲ ਨੈਸ਼ਨਲ ਨੈੱਟਬਾਲ ਛਤਰਪੁਰ (ਮੱਧ ਪ੍ਰਦੇਸ਼) 2023 ਵਿਚ ਗੋਲਡ ਮੈਡਲ, ਖੇਡਾਂ ਵਤਨ ਪੰਜਾਬ ਦੀਆਂ 2024 ਵਿਚ ਗੋਲਡ ਮੈਡਲ, ਐਸ.ਜੀ.ਐੱਫ.ਆਈ. 2024 ਰਿਵਾੜੀ (ਹਰਿਆਣਾ) ਵਿਚ ਬਰਾਊਾਜ਼ ਮੈਡਲ ਅਤੇ ਹੋਰ ਕਈ ਇਨਾਮ ਜਿੱਤੇ ਹਨ | ਇਸ ਮੌਕੇ ਗੁ: ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ, ਛੋਟੇ ਸਾਹਿਬਜ਼ਾਦੇ ਸੁਸਾਇਟੀ ਦੇ ਮੈਂਬਰ, ਇਲਾਕੇ ਦੀਆਂ ਮੁਹਤਬਰ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 16 ਦੇ ਬਰਨਾਲਾ ਧਰਨੇ ਦੀ ਤਿਆਰੀ 'ਚ ਪਿੰਡ-ਪਿੰਡ ਮੀਟਿੰਗਾਂ <br/> ਅਗਲੀ ਖ਼ਬਰ ਪਿੰਡ ਚੀਮਾ ਵਿਖੇ ਕਰਵਾਏ ਜਾ ਰਹੇ ਕਿ੍ਕਟ ਕੱਪ ਦਾ ਪੋਸਟਰ ਜਾਰੀ <br/>
Ad Position 24