08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ਼ਹਿਣਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਕੀਤਾ ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਸ਼ਹਿਣਾ, 27 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਵੱਡੀ ਪੱਧਰ 'ਤੇ ਅੰਜਾਮ ਦੇਣ ਵਾਲਾ ਅਨਸਰ ਕਾਬੂ ਕੀਤਾ, ਉੱਥੇ ਥਾਣਾ ਮੁਖੀ ਰੈਨੂੰ ਪਰੋਚਾ ਦੀ ਟੀਮ ਵਧਾਈ ਦੀ ਪਾਤਰ ਹੈ | ਜਿਸ ਨੇ ਕੁੱਝ ਹੀ ਦਿਨਾਂ ਵਿਚ ਸ਼ਲਾਘਾਯੋਗ ਕਦਮ ਪੱੁਟਿਆ ਹੈ | ਇਹ ਸ਼ਬਦ ਗੁਰਪ੍ਰੀਤ ਸਿੰਘ ਸਿੱਧੂ ਡੀ.ਐਸ.ਪੀ ਤਪਾ ਨੇ ਥਾਣਾ ਸ਼ਹਿਣਾ ਵਿਖੇ ਪੈ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਰੁਪਿੰਦਰ ਬਾਵਾ ਪੱੁਤਰੀ ਪ੍ਰੀਤਮ ਦਾਸ ਵਾਸੀ ਗਿੱਲ ਪੱਤੀ ਸ਼ਹਿਣਾ ਜਦ ਆਪਣੇ ਕੰਮ ਤੋਂ ਵਾਪਸ ਆ ਕੇ ਦੁਪਹਿਰ ਸਮੇਂ ਘਰ ਦਾ ਗੇਟ ਖੋਲ੍ਹ ਰਹੀ ਸੀ, ਤਾਂ ਇਕ ਮੋਟਰਸਾਈਕਲ ਚਾਲਕ ਨੇ ਉਸ ਦੀ ਬਾਂਹ ਵਿਚ ਪਾਏ ਪਰਸ ਨੂੰ ਝਪਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 55 ਹਜ਼ਾਰ ਦੀ ਨਗਦੀ, ਦੋ ਸੋਨੇ ਦੀਆਂ ਛਾਂਪਾ ਅਤੇ ਹੋਰ ਕਾਗ਼ਜ਼ ਖੋਹ ਕੇ ਲਿਜਾਣ ਵਿਚ ਸਫਲ ਹੋ ਗਿਆ | ਪੁਲਿਸ ਨੇ ਉਪਰੋਕਤ ਔਰਤ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ | ਡੀ.ਐਸ.ਪੀ ਸਿੱਧੂ ਨੇ ਦੱਸਿਆ ਕਿ ਸ਼ਹਿਣਾ ਪੁਲਿਸ ਨੇ ਮੈਡਮ ਰੈਨੂੰ ਪਰੋਚਾ ਥਾਣਾ ਮੁਖੀ ਦੀ ਅਗਵਾਈ ਵਿਚ ਮੁਖ਼ਬਰ ਦੀ ਇਤਲਾਹ 'ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪੈੜ ਨੱਪਦਿਆਂ ਹਰਮਨ ਸਿੰਘ ਉਰਫ਼ ਲਾਲੂ ਪੱੁਤਰ ਕੁਲਵੰਤ ਸਿੰਘ ਵਾਸੀ ਮੱਝੂਕੇ ਨੂੰ ਹਿਰਾਸਤ ਵਿਚ ਲਿਆ | ਤਿੰਨ ਦਿਨ ਦਾ ਰਿਮਾਂਡ ਲੈਣ ਉਪਰੰਤ ਜਿੱਥੇ ਰੁਪਿੰਦਰ ਬਾਵਾ ਦੀ ਲੱੁਟ ਖੋਹ ਮੰਨੀ, ੳੱੁਥੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਜੋ ਕਿ ਚੋਰੀ ਦਾ ਸੀ ਤੋਂ ਇਲਾਵਾ 6 ਮੋਟਰਸਾਈਕਲ, 3 ਮੋਬਾਈਲ ਫ਼ੋਨ ਬਰਾਮਦ ਕੀਤੇ | ਡੀ.ਐਸ.ਪੀ ਸਿੱਧੂ ਨੇ ਦੱਸਿਆ ਕਿ ਹਰਮਨ ਸਿੰਘ ਉਰਫ਼ ਲਾਲੂ ਮਹਿਜ਼ 19 ਸਾਲ ਦੀ ਉਮਰ ਵਿਚ ਅਨੇਕਾਂ ਵਾਰਦਾਤਾਂ ਲੱੁਟ ਖੋਹ ਦੀਆਂ ਕਰ ਚੱੁਕਾ ਹੈ | ਜਿਸ 'ਤੇ ਦੋ ਭਦੌੜ ਵਿਖੇ, ਇਕ ਬਠਿੰਡਾ ਵਿਖੇ, ਇਕ ਬਰਨਾਲਾ, ਦੋ ਅਨੰਦਪੁਰ ਸਾਹਿਬ ਵਿਖੇ ਚੋਰੀ ਦੇ ਮੁਕੱਦਮੇ ਦਰਜ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਹੋਰ ਰਿਮਾਂਡ ਪ੍ਰਾਪਤ ਕਰਨ ਉਪਰੰਤ ਵਾਰਦਾਤਾਂ ਟਰੇਸ ਕਰ ਸਕਦੀ ਹੈ | ਇਸ ਮੌਕੇ ਥਾਣਾ ਮੁਖੀ ਮੈਡਮ ਰੈਨੂੰ ਪਰੋਚਾ, ਏ.ਐਸ.ਆਈ ਕਰਮਜੀਤ ਸਿੰਘ, ਮਲਕੀਤ ਸਿੰਘ, ਭਰਪੂਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਖਤਗੜ੍ਹ ਦੀ ਪੰਚਾਇਤ ਵਿਰੁੱਧ ਨਾਜਾਇਜ਼ ਮਾਈਨਿੰਗ 'ਤੇ ਦਰੱਖਤ ਕੱਟਣ ਸੰਬੰਧੀ ਅਧਿਕਾਰੀਆਂ ਨੂੰ ਦਿੱਤੇ ਮੰਗ-ਪੱਤਰ ਅਗਲੀ ਖ਼ਬਰ ਸਾਈਕਲ ਸਵਾਰ ਨੂੰ ਅਣਪਛਾਤੀ ਕਾਰ ਨੇ ਮਾਰੀ ਟੱਕਰ <br/>
Ad Position 24