08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਿੰਡ ਬਖਤਗੜ੍ਹ ਦੀ ਪੰਚਾਇਤ ਵਿਰੁੱਧ ਨਾਜਾਇਜ਼ ਮਾਈਨਿੰਗ 'ਤੇ ਦਰੱਖਤ ਕੱਟਣ ਸੰਬੰਧੀ ਅਧਿਕਾਰੀਆਂ ਨੂੰ ਦਿੱਤੇ ਮੰਗ-ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਟੱਲੇਵਾਲ, 27 ਜਨਵਰੀ (ਸੋਨੀ ਚੀਮਾ)-ਪਿੰਡ ਬਖਤਗੜ੍ਹ ਨਾਲ ਸਬੰਧਿਤ ਸਰਪੰਚ ਸਮੇਤ ਪੰਚਾਇਤ 'ਤੇ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਾਈਨਿੰਗ ਕਰਨ ਅਤੇ ਉਕਤ ਜ਼ਮੀਨ ਵਿਚ ਲੱਗੇ ਦਰੱਖਤ ਪੱੁਟਣ ਨੂੰ ਲੈ ਕੇ ਪਿੰਡ ਦੇ ਮੌਜੂਦਾ ਪੰਚ ਸਮੇਤ ਹੋਰ ਕਈ ਆਗੂਆਂ ਨੇ ਪ੍ਰਸ਼ਾਸਨ ਤੋਂ ਪੰਚਾਇਤ 'ਤੇ ਕਾਰਵਾਈ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਜੂਦਾ ਪੰਚ ਯਾਦਵਿੰਦਰ ਸਿੰਘ ਅਤੇ ਤਰਨਜੀਤ ਸਿੰਘ ਦੱੁਗਲ ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਨੇ ਦੱਸਿਆ ਕਿ ਪਿੰਡ ਬਖਤਗੜ੍ਹ ਦੀ ਪੰਚਾਇਤ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਜੋ ਕਿ ਬਖਤਗੜ੍ਹ ਤੋਂ ਰਾਏਸਰ ਵੱਲ ਹੈ ਦੀਆਂ 3 ਕਨਾਲਾ ਜ਼ਮੀਨ ਵਿਚੋਂ ਜਿੱਥੇ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ, ੳੱੁਥੇ ਬਿਨਾਂ ਮਨਜ਼ੂਰੀ ਲਏ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਲੱਗੇ ਹਰੇ ਦਰੱਖਤ ਵੀ ਬਿਨਾਂ ਮਨਜ਼ੂਰੀ ਤੋਂ ਕੱਟ ਜਾ ਪੱੁਟ ਦਿੱਤੇ ਹਨ | ਮੰਗ-ਪੱਤਰ ਅਨੁਸਾਰ ਆਗੂਆਂ ਨੇ ਕਿਹਾ ਕਿ ਪਿੰਡ ਦੀ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਅਤੇ ਉਸ ਦੇ ਪਤੀ ਨਿਰਮਲ ਸਿੰਘ ਉਰਫ਼ ਨਿੰਮਾ ਦੀ ਅਗਵਾਈ ਵਿਚ ਪੰਚਾਇਤ ਨੇ 3 ਕਨਾਲਾ ਜ਼ਮੀਨ ਵਿਚ ਲੱਗੇ ਦਰੱਖਤ ਅਤੇ ਕੁੱਝ ਪੁਰਾਣੀਆਂ ਟਾਹਲੀਆਂ ਸਨ, ਜੋ ਬਿਨਾਂ ਮਨਜ਼ੂਰੀ ਤੋਂ ਪੱੁਟੀਆਂ ਗਈਆਂ ਅਤੇ ਉਕਤ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਵੀ ਕੀਤੀ ਹੋਈ ਹੈ | ਜਿਸ ਦੀ ਜਾਂਚ ਸਬੰਧੀ ਮੱੁਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ ਅਤੇ ਬੀ.ਡੀ.ਪੀ.ਓ ਮਹਿਲ ਕਲਾਂ ਨੂੰ ਮੰਗ-ਪੱਤਰ ਦੇ ਕੇ ਉਕਤ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਲਦ ਜਾਂਚ ਕਰਦਿਆਂ ਪੰਚਾਇਤ ਅਤੇ ਸਬੰਧਿਤ ਅਧਿਕਾਰੀਆਂ 'ਤੇ ਕੋਈ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਅਸੀਂ ਸੰਘਰਸ਼ ਦੇ ਰਾਹ ਪਵਾਂਗੇ | ਜਿਸ ਦਾ ਪ੍ਰਸ਼ਾਸਨ ਜ਼ੰੁਮੇਵਾਰ ਹੋਵੇਗਾ | ਇਸ ਮੌਕੇ ਤਰਨਜੀਤ ਸਿੰਘ ਦੱੁਗਲ ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਇਮਾਨਦਾਰੀ ਦਾ ਢੰਡੋਰਾ ਪਿੱਟ ਰਹੀ ਹੈ, ਪਰ ਦੂਜੇ ਪਾਸੇ ਹਲਕਾ ਮਹਿਲ ਕਲਾਂ ਵਿਚ ਨਾਜਾਇਜ਼ ਮਾਈਨਿੰਗ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਹਰੇ ਭਰੇ ਦਰੱਖਤਾਂ ਨੂੰ ਵੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਡੀ ਪੰਚਾਇਤ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਉਕਤ ਜ਼ਮੀਨ ਵਿਚ 550 ਬੂਟੇ ਲਗਾਏ ਗਏ ਸਨ, ਪਰ ਉਨ੍ਹਾਂ ਦਾ ਵੀ ਨਾਮੋ ਨਿਸ਼ਾਨ ਨਹੀਂ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਪੰਚ ਅਤੇ ਪੰਚਾਇਤ ਵਲੋਂ ਜ਼ਮੀਨ ਦੀ ਮਿੱਟੀ ਖ਼ੁਰਦ ਬੁਰਦ ਕਰਨ ਤੋਂ ਇਲਾਵਾ ਹਰੇ ਭਰੇ ਦਰੱਖਤ ਵੱਢ ਦਿੱਤੇ ਹਨ | ਜਿਸ ਦੀ ਜਾਂਚ ਹੋਣੀ ਚਾਹੀਦੀ ਹੈ | ਇਸ ਸਬੰਧੀ ਜਦ ਪੰਚਾਇਤ ਸੈਕਟਰੀ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਹ ਮਸਲਾ ਧਿਆਨ ਵਿਚ ਨਹੀਂ | ਜਦ ਉਕਤ ਮਾਮਲੇ ਸਬੰਧੀ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦੇ ਪਤੀ ਨਿਰਮਲ ਸਿੰਘ ਨਿੰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਉਕਤ ਜ਼ਮੀਨ ਦੀ ਮਿੱਟੀ ਪਿੰਡ ਦੇ ਬੱਸ ਅੱਡੇ ਤੋਂ ਆਉਣ ਸੜਕ ਜਿਸ ਵਿਚ ਟੋਏ ਪੈ ਗਏ ਸਨ, ਵਿਚ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਦੀ ਹਾਜ਼ਰੀ ਵਿਚ ਪਾਈ ਹੈ | ਇਸ ਤੋਂ ਇਲਾਵਾ ਪਿੰਡ ਬਖਤਗੜ੍ਹ ਤੋਂ ਚੀਮਾ ਨੂੰ ਜਾਂਦੀ ਸੜਕ ਅਤੇ ਉੱਥੇ ਬਣ ਰਹੇ ਪਾਰਕ ਲਈ ਮਿੱਟੀ ਦੀ ਵਰਤੋਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਕੋਈ ਨਾਜਾਇਜ਼ ਮਾਈਨਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਦਰੱਖਤ ਕੱਟਿਆ ਵੱਢਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਗਣਤੰਤਰ ਦਿਵਸ ਮੌਕੇ ਸਰਕਾਰੀ ਸਨਮਾਨ ਲੈਣ ਦਾ ਕੀਤਾ ਬਾਈਕਾਟ <br/> ਅਗਲੀ ਖ਼ਬਰ ਸ਼ਹਿਣਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਕੀਤਾ ਕਾਬੂ <br/>
Ad Position 24