ਸ਼ਹਿਣਾ, 28 ਜਨਵਰੀ (ਸੁਰੇਸ਼ ਗੋਗੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਵੀਜ਼ਨ ਸ਼ਹਿਣਾ ਦੀ ਮੀਟਿੰਗ ਸਬ-ਡਵੀਜ਼ਨ ਪ੍ਰਧਾਨ ਪਿ੍ਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਦੇ ਮੁੱਖ ਜਥੇਬੰਦਕ ਸਕੱਤਰ ਸਤਿੰਦਰਪਾਲ ਸਿੰਘ ਜੱਸੜ ਨੇ ਵੀ ਸ਼ਮੂਲੀਅਤ ਕੀਤੀ | ਪ੍ਰਧਾਨ ਪਿ੍ਤਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਰੇ ਸਾਥੀਆਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣਾ ਚਾਹੀਦਾ ਹੈ ਤੇ ਹਮੇਸ਼ਾ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ | ਪੰਜਾਬ ਸਕੱਤਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਜੋ ਸਰਕਾਰ ਚਾਰ ਲੇਬਰ ਕਾਨੂੰਨ ਲੈ ਕੇ ਆਈ ਹੈ ਤੇ ਜੋ ਨਿੱਜੀਕਰਨ ਦੀ ਨੀਤੀ ਕੇਂਦਰ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ | ਇਸ ਪ੍ਰਤੀ ਸਾਨੂੰ ਹਰੇਕ ਸਾਥੀ ਨੂੰ ਨਾਲ ਲੈ ਕੇ ਸਾਨੂੰ ਸਰਕਾਰ ਦਾ ਵਿਰੋਧ ਕਰਨ ਦੀ ਲੋੜ ਹੈ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਵੀ ਸਾਨੂੰ ਕਦਮ ਚੁੱਕਣੇ ਚਾਹੀਦੇ ਹਨ | ਇਸ ਸਮੇਂ ਹਾਜ਼ਰ ਗੁਰਦੀਪ ਸਿੰਘ ਸਕੱਤਰ ਸਬ ਡਵੀਜ਼ਨ, ਇਕਬਾਲ ਸਿੰਘ ਮੀਤ ਸਕੱਤਰ ਡਵੀਜ਼ਨ, ਪ੍ਰਦੀਪ ਕੁਮਾਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਦੀਵਾਨਾ, ਮਨਪ੍ਰੀਤ ਚੀਮਾ, ਪ੍ਰਦੀਪ ਸਿੰਘ ਜੋਧਪੁਰ, ਹਰਜੀਤ ਸਿੰਘ ਰਾਏਸਰ, ਜਗਤਾਰ ਸਿੰਘ ਪੱਖੋਕੇ, ਇੰਦਰਜੀਤ ਸਿੰਘ ਜੇਈ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |