22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-02-2026
ਹੰਡਿਆਇਆ, 1 ਫਰਵਰੀ (ਗੁਰਜੀਤ ਸਿੰਘ ਖੁੱਡੀ)-ਭਗਤ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹੰਡਿਆਇਆ ਦੀ ਸਲਾਨੀ ਪੱਤੀ, ਸੈਦੋ ਪੱਤੀ, ਕਿਲਾ ਪੱਤੀ ਅਤੇ ਪਿੰਡ ਧਨੌਲਾ ਖ਼ੁਰਦ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਾਂਝੇ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਰਾਗੀ ਬੂਟਾ ਸਿੰਘ ਹੰਡਿਆਇਆ ਦੇ ਜਥੇ ਨੇ ਕੀਰਤਨ ਰਾਹੀਂ ਅਤੇ ਕਵੀਸ਼ਰ ਮਾਸਟਰ ਰੇਵੜੀ ਪ੍ਰਸ਼ਾਦ, ਧਰਮਪਾਲ ਪਾਲੀ ਮਾਖਾ ਤੇ ਰਵਿੰਦਰ ਚਾਉਕੇ ਦੇ ਜਥਿਆਂ ਨੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂਬਾਣੀ ਨਾਲ ਜੋੜਿਆ | ਇਸ ਮੌਕੇ ਸਲਾਨੀ ਪੱਤੀ ਦੇ ਪ੍ਰਬੰਧਕ ਪ੍ਰਧਾਨ ਰਾਜਵਿੰਦਰ ਸਿੰਘ, ਮੇਵਾ ਸਿੰਘ ਠੇਕੇਦਾਰ, ਚਮਕੌਰ ਸਿੰਘ ਘੁਮੰਡਾ, ਰਾਜਾ ਸਿੰਘ, ਥਾਣੇਦਾਰ ਕੁਲਵੰਤ ਸਿੰਘ, ਮੱਘਰ ਸਿੰਘ, ਗੁਰਚਰਨ ਸਿੰਘ, ਪੱਪੂ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਵਿਚ ਸਵਾਗਤ ਕਰਨ ਵਾਲਿਆਂ ਵਿਚ ਬਾਬਾ ਦਰਸ਼ਨ ਸਿੰਘ, ਨਿਹਾਲ ਸਿੰਘ, ਨਾਜਰ ਸਿੰਘ, ਪੁਲਿਸ ਚੌਕੀ ਇੰਚਾਰਜ ਤਰਸੇਮ ਸਿੰਘ, ਸੀ.ਆਈ.ਏ. ਸਟਾਫ਼ ਦੇ ਨਾਇਬ ਸਿੰਘ ਮਾਨ, ਜਗਦੇਵ ਸਿੰਘ, ਬਲਕਰਨ ਸਿੰਘ, ਠੇਕੇਦਾਰ ਰਣਜੀਤ ਸਿੰਘ, ਭੂਸ਼ਨ ਗਰਗ, ਮਹਿੰਦਰਪਾਲ ਗਰਗ, ਹਰਦੇਵ ਸਿੰਘ ਬਦਰਾ, ਮੈਨੇਜਰ ਨਿਰਮਲ ਸਿੰਘ ਰਾਜੀਆ, ਮੋਗੂ ਸਿੰਘ, ਪ੍ਰਧਾਨ ਸਤਪਾਲ ਸਿੰਘ, ਨਾਇਬ ਸਿੰਘ, ਰਣਜੀਤ ਸਿੰਘ, ਡਾ: ਜਸਵੀਰ ਸਿੰਘ, ਲਛਮਣ ਸਿੰਘ, ਗੁਰਮੇਲ ਸਿੰਘ ਫ਼ੌਜੀ, ਅਵਤਾਰ ਸਿੰਘ ਤਾਰੀ, ਹਰਜੀਤ ਸਿੰਘ ਫ਼ੌਜੀ, ਤਰਸੇਮ ਸਿੰਘ, ਜਗਸੀਰ ਸਿੰਘ ਫ਼ੌਜੀ, ਮਾ: ਜਰਨੈਲ ਸਿੰਘ, ਹਾਕਮ ਸਿੰਘ, ਸੁਖਰਾਜ ਕਾਲਾ, ਹਰਬੰਸ ਸਿੰਘ ਖ਼ਾਲਸਾ, ਰਾਜਵਿੰਦਰ ਕੌਰ, ਸੋਨੀ ਬਾਵਾ, ਪ੍ਰਧਾਨ ਨਿਰਮਲ ਸਿੰਘ, ਬਾਬਾ ਸ਼ਾਮ ਸਿੰਘ, ਮੁਕੰਦ ਸਿੰਘ, ਮਹਿੰਦਰਪਾਲ ਕਾਲਾ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਕਰਨੈਲ ਸਿੰਘ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਢਿੱਲਵਾਂ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਮਲੇਰਕੋਟਲਾ ਵਿਖੇ ਹੋਣ ਵਾਲੇ ਸੂਫ਼ੀ ਫ਼ੈਸਟੀਵਲ ਤੇ ਪੰਜਾਬ ਸਖ਼ੀ ਸ਼ਕਤੀ ਮੇਲੇ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਹਿਮ...
Ad Position 24