23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਹਰੀ ਨਗਰ ਵਿਖੇ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-02-2026
ਬਰਨਾਲਾ, 1 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਗੁਰੂ ਰਵਿਦਾਸ ਜੀ ਨਗਰ ਸੁਧਾਰ ਕਮੇਟੀ ਹਰੀ ਨਗਰ ਬਰਨਾਲਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਧਰਮਸ਼ਾਲਾ ਹਰੀ ਨਗਰ ਬਰਨਾਲਾ ਵਿਖੇ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬਾਬਾ ਬਲਵੀਰ ਸਿੰਘ ਸ਼ਹਿਣਾ ਅਤੇ ਬਾਬਾ ਅਮਨਦੀਪ ਸਿੰਘ ਉਪਲੀ ਨੇ ਹਰਜਸ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ | ਸਮਾਗਮ ਵਿਚ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਲਖਬੀਰ ਸਿੰਘ ਗੱਖੀ, ਗੁਰਜਿੰਦਰ ਸਿੰਘ ਪੱਪੀ ਪ੍ਰਧਾਨ, ਗੁਰਪ੍ਰੀਤ ਸਿੰਘ ਕਾਕਾ ਐਮ.ਸੀ., ਬਿੱਟੂ ਸ਼ਰਮਾ ਪੀ.ਏ. ਵਿਧਾਇਕ ਕਾਲਾ ਢਿੱਲੋਂ ਨੇ ਹਾਜ਼ਰੀ ਲਵਾਈ, ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸਤਨਾਮ ਸਿੰਘ ਗੁਰੂ ਪ੍ਰਧਾਨ, ਗੁਰਜੰਟ ਸਿੰਘ ਖਾਲਸਾ ਖ਼ਜ਼ਾਨਚੀ, ਗੁਰਬਾਜ਼ ਸਿੰਘ ਬਾਜ਼ ਸੈਕਟਰੀ, ਅੰਮਿ੍ਤਪਾਲ ਸਿੰਘ ਭੰਗੂ ਪੈੱ੍ਰਸ ਸੈਕਟਰੀ, ਰਾਮਪਾਲ ਸਿੰਘ ਸਹਾਇਕ ਖ਼ਜ਼ਾਨਚੀ, ਚਰਨਜੀਤ ਚਰਨੀ, ਮਨਦੀਪ ਸਿੰਘ, ਜੇਠੂ ਸਿੰਘ, ਜਗਨਾਹਰ ਸਿੰਘ ਦੇਵ ਖਾਲਸਾ, ਸੋਹਣ ਸਿੰਘ, ਰਾਮ ਲਾਲ ਮਾਟਾ, ਮਨਦੀਪ ਰੇਲਵੇ, ਨਿਰਮਲ ਭੱਠਲ, ਲਾਲੀ ਪੰਮਾ, ਤੇਜ਼ੀ ਮਿਸ਼ਰੀ, ਗੁਰਜੰਟ ਖੰਡ, ਗੁਰਦੀਪ ਸਿੰਘ ਭੱਠਲ ਫ਼ੌਜੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਬਣਿਆ ਜੰਗਲ ਰਾਜ-ਐਡਵੋਕੇਟ ਖੇੜੀ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ <br/>
Ad Position 24