14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਾਂਝਾ ਆਸਰਾ ਸੁਸਾਇਟੀ ਵਲੋਂ ਸਿਵਲ ਹਸਪਤਾਲ ਨੂੰ 9 ਸਟਰੇਚਰ ਅਤੇ 6 ਵੀਲ੍ਹ ਚੇਅਰਾਂ ਭੇਟ <br/>

Ad Position 21
No active advertisement
ਅਜੀਤ ਡੈਸਕ 03-02-2026
ਬਰਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਵਲੋਂ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਅਤੇ ਵਾਰਡਾਂ ਲਈ 9 ਸਟਰੈਚਰ ਅਤੇ 9 ਵੀਲ੍ਹ ਚੇਅਰਾਂ ਭੇਟ ਕੀਤੀਆਂ ਗਈਆਂ | ਸੁਸਾਇਟੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਸੀਰੀਅਸ ਅਤੇ ਐਕਸੀਡੈਂਟ ਵਾਲੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਿਸ ਨੂੰ ਦੇਖਦਿਆਂ ਸੁਸਾਇਟੀ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਅਤੇ ਚੀਫ਼ ਫਾਰਮੇਸੀ ਅਫ਼ਸਰ ਰਾਜ ਕੁਮਾਰ ਗੋਇਲ ਦੀ ਮੰਗ 'ਤੇ 9 ਸਟਰੈਚਰ ਅਤੇ 9 ਵੀਲ੍ਹ ਚੇਅਰਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਡਾ. ਗਗਨਦੀਪ ਸਿੰਘ ਸੇਖੋਂ, ਡਾ. ਕਰਨਦੀਪ ਸਿੰਘ, ਪਿ੍ੰਸ ਗੁਪਤਾ, ਸੁਸਾਇਟੀ ਦੇ ਅਹੁਦੇਦਾਰ ਕੈਪਟਨ ਭੁਪਿੰਦਰ ਸਿੰਘ ਝਲੂਰ, ਹਰਦੇਵ ਸਿੰਘ ਬਾਜਵਾ, ਜਸਪ੍ਰੀਤ ਸਿੰਘ ਜੱਸਾ ਸਿੱਧੂ, ਮਹਿੰਦਰ ਸਿੰਘ ਬੰਟੀ ਗਰੋਵਰ, ਪਵਨ ਕੁਮਾਰ, ਡਿੰਪਲ ਬਾਂਸਲ, ਨੀਟੂ ਆਹੂਜਾ, ਅਸ਼ੋਕ ਕੁਮਾਰ ਕਾਲਾ, ਵਿਨੋਦ ਜੈਨ, ਦਿਨੇਸ਼ ਕੁਮਾਰ, ਕੁਲਤਾਰ ਸਿੰਘ ਤਾਰੀ, ਕ੍ਰਿਸ਼ਨ ਕੁਮਾਰ ਬਿੱਟੂ, ਅਸ਼ਵਨੀ ਮਦਾਨ, ਰਾਜਾ ਸਿੰਘ, ਰਮੇਸ਼ਵਰ ਦਾਸ, ਰਾਜਿੰਦਰ ਕੁਮਾਰ, ਭਜਨ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੱਖੋ ਕਲਾਂ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ <br/>
Ad Position 24