14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਰਨਾਲਾ ਦੇ 14 ਸਾਲਾ ਹਿਮਾਂਕ ਗਰਗ ਨੇ ਬਣਾਇਆ ਵਿਸ਼ਵ ਰਿਕਾਰਡ <br/>

Ad Position 21
No active advertisement
ਅਜੀਤ ਡੈਸਕ 03-02-2026
ਬਰਨਾਲਾ, 2 ਫਰਵਰੀ (ਨਰਿੰਦਰ ਅਰੋੜਾ)-ਬਰਨਾਲਾ ਦੇ ਵਸਨੀਕ 14 ਸਾਲਾ ਹੋਣਹਾਰ ਵਿਦਿਆਰਥੀ ਹਿਮਾਂਕ ਗਰਗ ਨੇ ਅੰਤਰਰਾਸ਼ਟਰੀ ਰਿਕਾਰਡ ਪੁਸਤਕ ਵਿਚ ਆਪਣਾ ਨਾਮ ਦਰਜ ਕਰਵਾ ਕੇ ਬਰਨਾਲਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ | ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਿਮਾਂਕ ਗਰਗ ਨਾਲ ਮੁਲਾਕਾਤ ਕਰ ਕੇ ਹੌਸਲਾ ਅਫ਼ਜ਼ਾਈ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਹਿਮਾਂਕ ਨੇ ਵਿਸ਼ਵ ਰਿਕਾਰਡ ਬਣਾ ਨੇ ਸਿਰਫ਼ ਬਰਨਾਲਾ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਵਧਾਇਆ ਹੈ | ਹਿਮਾਂਕ ਗਰਗ ਨੇ ਸਿਰਫ਼ 43.05 ਸਕਿੰਟਾਂ ਵਿਚ ਚਾਰ ਅੰਕਾਂ ਨੂੰ ਦੋ ਅੰਕਾਂ ਨਾਲ ਭਾਗ ਦੇ 50 ਪ੍ਰਸ਼ਨ ਹੱਲ ਕਰ ਕੇ ਭਾਗ ਦੇ ਪ੍ਰਸ਼ਨ ਸਭ ਤੋਂ ਤੇਜ਼ ਹੱਲ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਹਿਮਾਂਕ ਗਰਗ ਦੇ ਪਿਤਾ ਸੰਜੀਵ ਗਰਗ, ਮਾਤਾ ਸ੍ਰੀਮਤੀ ਰਿਤੂ, ਅਧਿਆਪਕ ਅਸ਼ੀਸ਼ ਸਿੰਗਲਾ ਸਮੇਤ ਸਾਰੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਜ਼ਿਕਰਯੋਗ ਹੈ ਕਿ 14 ਸਾਲਾ ਹਿਮਾਂਕ ਗਰਗ ਵਾਈ ਐੱਸ ਸਕੂਲ ਵਿਚ 10ਵੀਂ ਦਾ ਵਿਦਿਆਰਥੀ ਹੈ ਅਤੇ ਨਾਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਿਹਾ ਹੈ, ਦਾ ਕਹਿਣਾ ਹੈ ਕਿ ਉਸ ਦੀ ਮਿਹਨਤ ਜਾਰੀ ਹੈ ਅਤੇ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ ਅੱਜ ਤੋਂ ਲੱਗਣਗੇ ਕੈਂਪ ਅਗਲੀ ਖ਼ਬਰ ਕੇਂਦਰੀ ਬਜਟ 2026 ਪੰਜਾਬ ਦੀ ਕਿਸਾਨੀ ਲਈ ਮੰਦਭਾਗਾ-ਕਿਸਾਨ ਆਗੂ <br/>
Ad Position 24