ਸ਼ਹਿਣਾ, 2 ਫਰਵਰੀ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਰਵਿਦਾਸ ਕਲੱਬ ਵਲੋਂ ਪੱਖੋ ਵਾਲੇ ਰਸਤੇ 'ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ | ਕਲੱਬ ਆਗੂ ਯਾਦੀ ਸਿੰਘ ਪੰਚ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਸਰਪੰਚ ਕਰਮਜੀਤ ਕੌਰ ਦੇ ਪਤੀ ਨਾਜ਼ਮ ਸਿੰਘ ਫ਼ੌਜੀ ਨੇ ਕੀਤਾ | ਮਨਪ੍ਰੀਤ ਸਿੰਘ ਪੀਤਾ, ਰੂਪਾ ਸਿੰਘ, ਗੁਰੱਮੁਖ ਸਿੰਘ, ਮਲਕੀਤ ਸਿੰਘ ਜਟਾਣਾ ਆਦਿ ਨੇ ਵੀ ਹਾਜ਼ਰੀ ਲਵਾਈ | ਸਿਵਲ ਹਸਪਤਾਲ ਬਰਨਾਲਾ ਦੀ ਟੀਮ ਵਲੋਂ 250 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਚੈਕ ਕੀਤੀਆਂ ਅਤੇ 24 ਵਿਅਕਤੀਆਂ ਦੇ ਅਪਰੇਸ਼ਨ ਕਰਨ ਲਈ ਸ਼ਨਾਖ਼ਤ ਕੀਤੀ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਪਹੁੰਚੇ ਸਮੁੱਚੇ ਵਿਅਕਤੀਆਂ ਲਈ ਕਲੱਬ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ | ਇਸ ਮੌਕੇ ਕਲੱਬ ਆਗੂ ਦੇਵ ਸਿੰਘ, ਡਾ: ਸੁਖਪਾਲ ਸਿੰਘ, ਨਿੱਕਾ ਸਿੰਘ, ਜੱਸਾ ਸਿੰਘ, ਮਲਕੀਤ ਸਿੰਘ ਅਤੇ ਗੱਗੂ ਸਿੰਘ ਵੀ ਹਾਜ਼ਰ ਸਨ |