14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੰਜਾਬ ਵਿਚ ਸਰਕਾਰ ਹਾਲਾਤ ਸੁਧਾਰਨ ਦੇ ਯਤਨ ਕਰਨ ਵਿਚ ਅਸਫਲ-ਐੱਡ. ਰਾਹੀ <br/>

Ad Position 21
No active advertisement
ਅਜੀਤ ਡੈਸਕ 03-02-2026
ਸ਼ਹਿਣਾ, 2 ਫਰਵਰੀ (ਸੁਰੇਸ਼ ਗੋਗੀ)-ਪੰਜਾਬ ਵਿਚ ਇਸ ਸਮੇਂ ਬਦਅਮਨੀ ਤੇ ਬੈਚੇਨੀ ਵਾਲਾ ਮਾਹੌਲ ਬਣਿਆ ਹੋਇਆ ਹੈ | ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਮੌੜ ਨਾਭਾ ਵਿਖੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਮਾਪੇ ਔਲਾਦ ਨੂੰ ਮਾੜੇ ਪਾਸੇ ਜਾਣ ਤੋਂ ਰੋਕਣ ਲਈ ਤਣਾਅ ਗ੍ਰਸਤ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਦੀ ਗਲੀ-ਗਲੀ ਵਿਚ ਨਸ਼ਿਆਂ ਦਾ ਬੋਲਬਾਲਾ ਹੋ ਚੱੁਕਿਆ ਹੈ ਅਤੇ ਹੋਮ ਡਲਿਵਰੀਆਂ ਹੋ ਰਹੀਆਂ ਹਨ | ਜਿਸ ਕਾਰਨ ਮਾਪੇ ਆਪਣੀ ਔਲਾਦ ਨੂੰ ਘਰ ਤੋਂ ਬਾਹਰ ਨਿੱਕਲਣ ਸਮੇਂ ਫ਼ਿਕਰਾਂ ਵਿਚ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਕਿਉਂਕਿ ਪਿੰਡਾਂ ਵਿਚ ਕੋਈ ਖੇਡ ਗਰਾਉਂਡ ਨਾ ਹੀ ਕੋਈ ਆਪਣੇ ਬੱਚਿਆਂ ਨੂੰ ਖੇਡਣ ਤੋਰਦਾ ਹੈ, ਕਿਉਂਕਿ ਪੰਜਾਬ ਦੇ ਹਾਲਾਤ ਦੇਖ ਕੇ ਮਾਪੇ ਇਸ ਗੱਲ ਤੋਂ ਚਿੰਤਾ ਵਿਚ ਹਨ, ਕਿ ਉਨ੍ਹਾਂ ਦਾ ਬੱਚਾ ਖੇਡ ਗਰਾਉਂਡ ਵਿਚੋਂ ਸਹੀ ਸਲਾਮਤ ਆਵੇਗਾ ਜਾਂ ਨਹੀਂ | ਪਿੰਡਾਂ ਵਿਚ ਹੁੰਦੇ ਪੇਂਡੂ ਖੇਡ ਮੇਲੇ 60 ਫ਼ੀਸਦੀ ਤੱਕ ਘਟ ਚੱੁਕੇ ਹਨ, ਕਿਉਂਕਿ ਗਰਾਊਾਡ ਵਿਚ ਖੇਡਦੇ ਖਿਡਾਰੀ ਵੀ ਸੇਫ਼ ਨਹੀਂ | ਉਨ੍ਹਾਂ ਕਿਹਾ ਕਿ ਸਰਕਾਰ ਸੱਚਮੱੁਚ ਪੰਜਾਬ ਦੇ ਹਲਾਤ ਸੁਧਾਰਨ ਦੇ ਯਤਨ ਕਰਨ ਵਿਚ ਅਸਫਲ ਰਹੀ ਹੈ | ਇਸ ਮੌਕੇ ਇੰਦਰਜੀਤ ਸਿੰਘ ਭੱੁਲਰ, ਜੀਵਾ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਚਮਕੌਰ ਸਿੰਘ ਮਾਨ ਸਾਬਕਾ ਸਰਪੰਚ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਮਨਾਲ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਕੈਂਪ ਲਗਾਇਆ <br/>
Ad Position 24