06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

-ਮਾਮਲਾ ਅੰਗਰੇਜ਼ੀ ਲੈਕਚਰਾਰ ਦਾ ਡੈਪੂਟੇਸ਼ਨ ਰੱਦ ਕਰਵਾਉਣ ਦਾ-<br> ਪਸਵਕ ਕਮੇਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਸਕੂਲ ਦਾ ਗੇਟ ਬੰਦ ਕਰ ਕੇ ਕੀਤਾ ਰੋਸ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 04-02-2026
ਤਪਾ ਮੰਡੀ, 3 ਫਰਵਰੀ (ਪ੍ਰਵੀਨ ਗਰਗ)-ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੀ ਪਸਵਕ ਕਮੇਟੀ, ਬੱਚਿਆਂ ਅਤੇ ਮਾਪਿਆਂ ਨੇ ਅੱਜ ਅੰਗਰੇਜ਼ੀ ਲੈਕਚਰਾਰ ਦੀ ਡੈਪੂਟੇਸ਼ਨ ਰੱਦ ਕਰਵਾਉਣ ਨੂੰ ਲੈ ਕੇ ਸਕੂਲ ਦਾ ਗੇਟ ਬੰਦ ਕਰ ਕੇ ਆਪਣਾ ਰੋਸ ਪ੍ਰਗਟ ਕੀਤਾ | ਇਸ ਮੌਕੇ ਪਸਵਕ ਕਮੇਟੀ ਦੇ ਮੈਂਬਰਾਂ ਅਤੇ ਮਾਪਿਆਂ ਰਾਜ ਸਿੰਘ, ਬਲਵੰਤ ਸਿੰਘ ਸਰੋਏ, ਜੱਸੀ ਚੱਠਾ, ਦਵਿੰਦਰ ਕੁਮਾਰ ਟੀਟੂ ਦੀਕਸ਼ਤ, ਰੇਸ਼ਮ ਸਿੰਘ ਸਿੱਧੂ, ਸੀਰਾ ਸਿੰਘ ਸਿੱਧੂ, ਗੁਰਮੀਤ ਸਿੰਘ ਨੀਟੂ, ਨੀਟਾ ਸਿੰਘ, ਰੋਹਿਤ ਮਾਰਡੋਨਾ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਕੂਲ ਵਿਚ ਕੁਲ 912 ਵਿਦਿਆਰਥੀ ਹਨ, 11ਵੀਂ ਅਤੇ 12ਵੀਂ ਦੇ ਕੁੱਲ 424 ਵਿਦਿਆਰਥੀ ਪੜ੍ਹਦੇ ਹਨ, ਜਦਕਿ ਸਕੂਲ ਵਿਚ ਇਕ ਹੀ ਅੰਗਰੇਜ਼ੀ ਲੈਕਚਰਾਰ ਹਨ, ਜਿਨ੍ਹਾਂ ਨੇ ਵੀ ਰਾਜਨੀਤਿਕ ਜ਼ੋਰ 'ਤੇ ਆਪਣੀ ਡੈਪੂਟੇਸ਼ਨ ਬਠਿੰਡਾ ਵਿਖੇ ਕਰਵਾ ਲਈ ਹੈ, ਜਦ ਕਿ ਉਹ ਡਿਊਟੀ ਬਠਿੰਡਾ ਨਿਭਾਉਣਗੇ ਅਤੇ ਉਹ ਤਨਖ਼ਾਹ ਤਪਾ ਸਕੂਲ ਤੋਂ ਹੀ ਲੈਣਗੇ | ਉਨ੍ਹਾਂ ਦੀ ਹੋਈ ਇਸ ਡੈਪੂਟੇਸ਼ਨ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਵਿਚ ਪਹਿਲਾਂ ਹੀ 14 ਪੋਸਟਾਂ ਖ਼ਾਲੀ ਪਈਆਂ ਹਨ, ਜਿਨ੍ਹਾਂ ਵਿਚ 1 ਪੋਸਟ ਪਿ੍ੰਸੀਪਲ, ਲੈਕਚਰਾਰ ਦੀਆਂ 4, ਮਾਸਟਰ ਕੇਡਰ ਦੀਆਂ 4 ਪੋਸਟਾਂ ਤੋਂ ਇਲਾਵਾ ਐਸ.ਐਲ.ਏ. ਦੀਆਂ 2, ਲਾਇਬ੍ਰੇਰੀਅਨ ਦੀ 1, ਚਪੜਾਸੀ ਦੀ 1 ਅਤੇ ਚੌਕੀਦਾਰ ਦੀ ਇਕ ਪੋਸਟ ਖ਼ਾਲੀ ਹੈ | ਜਿਨ੍ਹਾਂ ਕਾਰਨ ਸਕੂਲੀ ਬੱਚਿਆਂ ਅਤੇ ਮਾਪਿਆਂ 'ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਭਾਗ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਚੁੱਕੇ ਹਨ | ਇਸ ਮੌਕੇ ਕਮੇਟੀ ਮੈਂਬਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਜਲਦ ਹੀ ਸਕੂਲ ਵਿਚ ਅੰਗਰੇਜ਼ੀ ਲੈਕਚਰਾਰ ਦੀ ਡੈਪੂਟੇਸ਼ਨ ਰੱਦ ਨਾ ਹੋਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਜਦ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕੋਈ ਵੀ ਡੈਪੂਟੇਸ਼ਨ ਨਹੀਂ ਕੀਤੀ ਗਈ | ਇਹ ਸਿੱਖਿਆ ਵਿਭਾਗ ਵਲੋਂ ਕੀਤੀ ਹੋਈ ਹੈ | ਅਗਰ ਕੀਤੀ ਹੋਈ ਹੈ ਤਾਂ ਸਕੂਲ ਦੇ ਪਿ੍ੰਸੀਪਲ ਲਿਖ ਕੇ ਭੇਜ ਦੇਣ ਤਾਂ ਮੈਂ ਉਸ ਦੇ ਲੈਟਰ ਮੁਤਾਬਿਕ ਅੱਗੇ ਲਿਖ ਕੇ ਭੇਜ ਦੇਵਾਂਗਾ ਤੇ ਡੈਪੂਟੇਸ਼ਨ ਰੱਦ ਕਰਵਾ ਦੇਵਾਂਗਾ |

Ad Position 22
No active advertisement
ਪਿਛਲੀ ਖ਼ਬਰ ਵਟਸਐਪ ਰਾਹੀਂ ਜਾਅਲੀ ਵੀਜ਼ਾ ਲਗਵਾਉਣ ਦੀ ਆੜ 'ਚ ਠੱਗੀ ਮਾਰਨ ਵਾਲੇ ਚਾਰ ਵਿਅਕਤੀ ਕਾਬੂ <br/> ਅਗਲੀ ਖ਼ਬਰ ਹਰਿਗੋਬਿੰਦ ਪਬਲਿਕ ਸਕੂਲ ਕਾਂਗੜ ਵਿਚ ਐਜੂਕੇਟ ਪੰਜਾਬ ਪ੍ਰੋਜੈਕਟ (ਲੁਧਿਆਣਾ) ਵਲੋਂ ਲਈ ਗਈ ਧਾਰਮਿਕ ਪ੍ਰੀਖਿਆ
Ad Position 24