ਤਪਾ ਮੰਡੀ, 3 ਫਰਵਰੀ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਦੇ ਪ੍ਰਧਾਨ ਰਾਜਿੰਦਰ ਬਾਂਸਲ (ਰਿੰਕੂ ਮੌੜ) ਦੀ ਅਗਵਾਈ ਹੇਠ ਮੰਡਲ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਉਨ੍ਹਾਂ ਵਲੋਂ ਹੋਲੀ ਦਾ ਤਿਉਹਾਰ 4 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 5.30 ਤੋ 7.30 ਵਜੇ ਤੱਕ ਸ੍ਰੀ ਗੀਤਾ ਭਵਨ ਤਪਾ ਵਿਖੇ ਰਸਭਿੰਨਾ ਸੰਕੀਰਤਨ ਅਤੇ ਸ੍ਰੀ ਬਾਂਕੇ ਬਿਹਾਰੀ ਨਾਲ ਫੁੱਲਾਂ ਦੀ ਹੋਲੀ ਖੇਡ ਕੇ ਮਨਾਇਆ ਜਾਵੇਗਾ | ਜਿਸ ਉਪਰੰਤ ਸਮੂਹ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਈ | ਇਸ ਮੌਕੇ ਮੰਡਲ ਦੇ ਦੀਪਕ ਗਰਗ (ਦੀਪੂ ਭੈਣੀ), ਭਾਰਤ ਭੂਸ਼ਨ ਬਾਂਸਲ, ਭੂਸ਼ਨ ਮਿੱਤਲ(ਲਾਡੀ), ਸੁਰਿੰਦਰ ਗੋਇਲ, ਅਮਰਜੀਤ ਕਾਂਸਲ, ਸੁਭਾਸ਼ ਕਾਂਸਲ, ਕਿ੍ਸ਼ਨ ਗੋਇਲ, ਅਨਿਲ ਬਾਂਸਲ (ਆਸ਼ੂ), ਕੈਲਾਸ਼ ਗਰਗ, ਭੂਸ਼ਨ ਕੁਮਾਰ (ਕਾਲਾ), ਨਰੈਣ ਬਾਵਾ, ਵਿਜੇ ਗਰਗ, ਸੁਨੀਲ ਗਰਗ, ਮਨੀਸ਼ ਬਾਂਸਲ, ਅਸ਼ੋਕ ਸਿੰਗਲਾ, ਰਾਕੇਸ਼ ਸਿੰਗਲਾ, ਅਨਿਲ ਗਰਗ (ਯੋਗੀ) ਹਾਜ਼ਰ ਸਨ |