ਤਪਾ ਮੰਡੀ, 3 ਫਰਵਰੀ (ਪ੍ਰਵੀਨ ਗਰਗ)-ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ ਦੀ ਅਗਵਾਈ ਹੇਠ ਸਭਾ ਦੀ ਇਕ ਮੀਟਿੰਗ ਸ੍ਰੀ ਗੀਤਾ ਭਵਨ ਵਿਖੇ ਹੋਈ ਜਿਸ ਵਿਚ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਉਨ੍ਹਾਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸ੍ਰੀ ਗੀਤਾ ਭਵਨ ਤਪਾ ਵਿਖੇ ਸ਼ੁਕਰਾਨਾ ਗੁਰੂ ਜੀ ਦਾ ਵਿਸ਼ਾਲ ਸਤਿਸੰਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਸੰਗਤ ਦੀ ਸੁਵਿਧਾ ਲਈ ਅਗਰੋਹਾ ਧਾਮ ਵਿਖੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਭੇਜੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਧਾਰਮਿਕ ਯਾਤਰਾ ਦਾ ਲਾਭ ਲੈ ਸਕਣ | ਇਸ ਮੌਕੇ ਚੇਅਰਮੈਨ ਜਵਾਹਰ ਲਾਲ ਬਾਂਸਲ, ਜਨਰਲ ਸਕੱਤਰ ਅਰੁਣ ਗੋਇਲ (ਬਿੱਟੂ), ਰਮੇਸ਼ ਧੌਲਾ, ਕੋਆਰਡੀਨੇਟਰ ਸਤਪਾਲ ਮੌੜ, ਕੈਸ਼ੀਅਰ ਰਜੀਵ ਗਰਗ, ਸੁਰੇਸ਼ ਕੁਮਾਰ ਸੇਸੀ (ਬਿੱਟੂ), ਮੇਘਰਾਜ ਪੱਖੋ, ਰਾਜੂ ਭੁੱਚੋ ਵਾਲਾ, ਡਾ: ਦੇਵਰਾਜ, ਹੈਪੀ ਗਰਗ, ਮਦਨ ਲਾਲ ਭੱਟਾ, ਵਿਨੋਦ ਕੁਮਾਰ ਜਿੰਦਲ, ਪਵਨ ਬਤਾਰਾ, ਅਸ਼ੋਕ ਬਦਰਾ, ਰਵੀ ਬਾਂਸਲ ਅਤੇ ਸਲਾਹਕਾਰ ਅਸ਼ੋਕ ਮਿੱਤਲ ਸਮੇਤ ਹੋਰ ਮੈਂਬਰ ਹਾਜ਼ਰ ਸਨ |