07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਆਰੀਆ ਭੱਟ ਕਾਲਜ ਵਿਖੇ 'ਉਡਾਣ ਪ੍ਰਦਰਸ਼ਨੀ' ਲਗਾਈ <br/>

Ad Position 21
No active advertisement
ਅਜੀਤ ਡੈਸਕ 04-02-2026
ਬਰਨਾਲਾ, 3 ਫਰਵਰੀ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਵਿਖੇ 'ਉਡਾਣ ਪ੍ਰਦਰਸ਼ਨੀ' ਗੁਰਪ੍ਰੀਤ ਮਾਨ, ਸੁੱਖ ਮਾਨ, ਰੁਪਿੰਦਰ ਬਰਾੜ ਦੀ ਅਗਵਾਈ ਵਿਚ ਲਗਾਈ ਗਈ | ਮੁੱਖ ਕੋਆਰਡੀਨੇਟਰ ਮੈਡਮ ਬਿੰਦਰਪਾਲ ਅਤੇ ਮੈਡਮ ਕੁਲਦੀਪ ਨੇ ਕਿਹਾ ਕਿ ਇਸ ਮੌਕੇ ਮੱੁਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਪ੍ਰਸਿੱਧ ਅਦਾਕਾਰ ਚਾਚੀ ਲੁਤਰੋ, ਗੁਰਲੀਨ ਧਾਲੀਵਾਲ ਸੇਖਾ ਡੇਅਰੀ ਫਾਰਮਿੰਗ, ਮਾਡਲ ਰਾਜਵਿੰਦਰ ਬਰਾੜ ਤਲਵੰਡੀ, ਜੱਸੀ ਬਰਨਾਲਾ, ਮਾਡਲ ਖੁਸ ਧੀਮਾਨ ਲਹਿਰਾਗਾਗਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅੱਗੇ ਵਧਣ ਦੀ ਪੇ੍ਰਰਨਾ ਦਿੱਤੀ | ਸੰਸਥਾ ਦੇ ਚੇਅਰਮੈਨ ਰਾਕੇਸ਼ ਗੁਪਤਾ, ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਸਿੰਗਲਾ, ਅਸ਼ਵਨੀ ਸਿੰਗਲਾ, ਡੀਨ ਅਕਾਦਮਿਕ ਡਾ: ਭਾਵੇਤ ਨੇ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਹਸਤਕਲਾਵਾਂ, ਚਿੱਤਰਕਲਾਵਾਂ, ਸਾਹਿਤਕ ਰਚਨਾਵਾਂ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਵਿਚਾਰਾਂ ਦੀ ਪ੍ਰਸੰਸਾ ਕੀਤੀ | ਮੱੁਖ ਮਹਿਮਾਨਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀਨ ਇੰਜੀ: ਰਜਨੀਸ਼ ਨਰੂਲਾ, ਭਾਵੁਕਤਾ ਸ਼ਰਮਾ, ਡਾ: ਜਸ਼ਨਜੋਤ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਪਾ ਦੇ ਸਰਕਾਰੀ ਹਸਪਤਾਲ ਦਾ ਮੁੱਦਾ ਮਨੁੱਖੀ ਅਧਿਕਾਰ ਕਮਿਸ਼ਨ ਵਿਖੇ ਪੁੱਜਾ <br/> ਅਗਲੀ ਖ਼ਬਰ ਡੀ. ਸੀ. ਦਫ਼ਤਰ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਹੱਕੀ ਮੰਗਾਂ ਸਬੰਧੀ ਵਿਧਾਇਕ ਪੰਡੋਰੀ ਨੂੰ ਸੌਂਪਿਆ ਮੰਗ-ਪੱਤਰ <br/>...
Ad Position 24