21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਐਡਵੋਕੇਟ ਗਿੰਦੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 06-02-2026
ਬਰਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਵਲੋਂ ਜਾਰੀ ਕੀਤੀ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ 'ਚ ਜ਼ਿਲ੍ਹਾ ਬਰਨਾਲਾ ਤੋਂ ਸੀਨੀਅਰ ਆਗੂ ਤੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਐਡਵੋਕੇਟ ਗਿੰਦੀ ਨੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ, ਬਾਪੂ ਤਰਸੇਮ ਸਿੰਘ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਪਾਰਟੀ ਦੀ ਪ੍ਰਫੁੱਲਤਾ ਲਈ ਉਹ ਪੂਰੀ ਮਿਹਨਤ ਨਾਲ ਕੰਮ ਕਰਨਗੇ | ਇਸ ਨਿਯੁਕਤੀ 'ਤੇ ਸੀਨੀਅਰ ਆਗੂ ਮਨੂੰ ਜਿੰਦਲ, ਸਰਪੰਚ ਕੇਵਲ ਸਿੰਘ ਜੰਗੀਆਣਾ, ਸੁਖਵਿੰਦਰ ਸਿੰਘ ਠੀਕਰੀਵਾਲ, ਬਲਜਿੰਦਰ ਸਿੰਘ ਚੌਹਾਨ, ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਪੰਕਜ ਬਾਂਸਲ, ਸਾਬਕਾ ਪ੍ਰਧਾਨ ਐਡਵੋਕੇਟ ਨਿਤਿਨ ਬਾਂਸਲ, ਐਡਵੋਕੇਟ ਯਸ਼ਪਾਲ ਜੋਸ਼ੀ ਰੂੜੇਕੇ, ਐਡਵੋਕੇਟ ਸੰਦੀਪ ਸਿੰਘ ਪੱਖੋ ਕਲਾਂ, ਐਡਵੋਕੇਟ ਨਿਰਭੈ ਸਿੰਘ ਸਿੱਧੂ, ਐਡਵੋਕੇਟ ਰਾਜਵੀਰ ਸਿੰਘ ਸਿੱਧੂ ਧਨੌਲਾ, ਐਡਵੋਕੇਟ ਗੁਰਦਰਸ਼ਨ ਸਿੰਘ, ਐਡਵੋਕੇਟ ਅਰਸ਼ਦੀਪ ਸਿੰਘ ਬਰਨਾਲਾ, ਐਡਵੋਕੇਟ ਕੁਲਵਿਜੈ ਸਿੰਘ ਤਪਾ, ਐਡਵੋਕੇਟ ਬੇਅੰਤਜੀਤ ਸਿੰਘ ਮੌੜ, ਨਾਇਬ ਸਿੰਘ ਚੀਮਾ, ਰਣਜੀਤ ਸਿੰਘ ਚੁਹਾਣਕੇ, ਜਗਸੀਰ ਸਿੰਘ ਰੂੜੇਕੇ ਕਲਾਂ, ਮਹਿੰਦਰ ਸਿੰਘ ਚੁਹਾਣਕੇ, ਗੁਰਨੈਬ ਸਿੰਘ, ਨਵਜੀਤ ਸਿੰਘ ਚੁਹਾਣਕੇ ਖ਼ੁਰਦ, ਸਾਜਨਦੀਪ ਸਿੰਘ ਆਦਿ ਵਲੋਂ ਵਲੋਂ ਐਡਵੋਕੇਟ ਗਿੰਦੀ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦੇਰ ਰਾਤ ਨੌਰੰਗ ਕੇ ਲੇਲੀ ਵਾਲਾ ਦੇ ਘਰ 'ਚ ਲੱਗੀ ਅੱਗ ਘਰੇਲੂ ਸਾਮਾਨ ਅਤੇ 2 ਪਸ਼ੂ ਜਿਊਾਦੇ ਸੜੇ ਅਗਲੀ ਖ਼ਬਰ ਤਪਾ ਪੁਲਿਸ ਨੇ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲਿਆਂ 'ਤੇ ਕਸਿਆ ਸ਼ਿਕੰਜਾ <br/>
Ad Position 24