ਟੱਲੇਵਾਲ, 6 ਫਰਵਰੀ (ਸੋਨੀ ਚੀਮਾ)-ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਵਿਖੇ ਸਕੂਲ 'ਸਾਇੰਸ ਮੇਲਾ-2026' ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਿਤ ਵੱਖ-ਵੱਖ ਮਾਡਲ ਤਿਆਰ ਕੀਤੇ | ਇਸ ਦੌਰਾਨ ਵਾਟਰ ਪਿਊਰੀਫਾਇਰ, ਮਨੁੱਖੀ ਦਿਲ ਦੇ ਕੰਮ, ਪ੍ਰਕਾਸ਼ ਸੰਸ਼ਲੇਸ਼ਨ, ਤਾਰਾਮੰਡਲ, ਮਨੁੱਖੀ ਦੰਦਾਂ ਦੀ ਬਣਤਰ ਤੇ ਕੰਮ, ਵਿਟਾਮਿਨ ਦੀ ਮਹੱਤਤਾ, ਜਵਾਲਾਮੁਖੀ, ਸਟੈਥੋਸਕੋਪ ਦੀ ਬਣਤਰ, ਗਤੀ ਦੀਆਂ ਕਿਸਮਾਂ, ਮਨੁੱਖੀ ਸਾਹ ਪ੍ਰਣਾਲੀ, ਪੰਜ ਗਿਆਨ ਇੰਦਰੀਆਂ, ਮੋਮਬੱਤੀ ਸਬੰਧੀ ਮਾਡਲ ਮੁੱਖ ਤੌਰ 'ਤੇ ਖਿੱਚ ਦਾ ਕੇਂਦਰ ਰਹੇ | ਇਸ ਮੌਕੇ ਰਿਟਾ: ਹੈਡ ਮਾ: ਰਣਜੀਤ ਸਿੰਘ, ਸਰਪੰਚ ਜੁਗਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰਦਰਸ਼ਨੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਪਿ੍ੰਸੀਪਲ ਮਨਕੰਵਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਾਇੰਸ ਵਿਚ ਰੁਚੀ ਪੈਦਾ ਕਰਨ ਲਈ ਸਾਇੰਸ ਮੇਲਾ ਲਗਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਸਮੇਂ-ਸਮੇਂ 'ਤੇ ਅਜਿਹੇ ਪ੍ਰੋਗਰਾਮ ਸਕੂਲ ਮੈਨੇਜਮੈਂਟ ਵਲੋਂ ਕਰਵਾਏ ਜਾਂਦੇ ਹਨ | ਇਸ ਮੌਕੇ ਗੁਰਤੇਜ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਪਰਮਜੀਤ ਕੌਰ, ਸਰਬਜੀਤ ਕੌਰ, ਅੰਮਿ੍ਤ ਕੌਰ, ਵੀਰਪ੍ਰੀਤ ਕੌਰ, ਸ਼ਿਵਰਜੀਤ ਕੌਰ, ਸੁਮਨਪ੍ਰੀਤ ਕੌਰ, ਸੁਰਿੰਦਰ ਕੌਰ, ਸ਼ਿਵਰਜੀਤ ਕੌਰ, ਮਨਦੀਪ ਕੌਰ, ਸੰਦੀਪ ਕੌਰ, ਹਰਪ੍ਰੀਤ ਕੌਰ ਤੇ ਸੀਮਾ ਹਾਜ਼ਰ ਸਨ |