ਟੱਲੇਵਾਲ, 6 ਫਰਵਰੀ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਬਰਨਾਲਾ ਵਿਖੇ ਪੰਜਾਬੀ ਵਿਭਾਗ ਵਲੋਂ ਸ਼ਬਦ ਸਾਂਝ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਪੁਸਤਕ ਪੜਚੋਲ ਸਮਾਗਮ ਕਰਵਾਇਆ ਗਿਆ | ਇਸ ਸਮੇਂ ਵਿਦਿਆਰਥਣਾਂ ਰਵਿੰਦਰ ਕੌਰ ਨੇ 'ਏਹੁ ਹਮਾਰਾ ਜੀਵਨਾ', ਅੰਮਿ੍ਤ ਕੌਰ ਨੇ 'ਚਿੱਟਾ ਲਹੂ', ਅਮਨ ਵੀਰ ਨੇ 'ਮੇਰਾ ਪਿੰਡ', ਜਸਪ੍ਰੀਤ ਕੌਰ ਨੇ 'ਮੋਹ ਮਾਇਆ', ਹਰਪ੍ਰੀਤ ਕੌਰ ਨੇ 'ਉਹ ਹਮਾਰਾ ਜੀਵਨਾ', ਅਜੇ ਦੀਪ ਕੌਰ ਨੇ 'ਬੁੱਲੇ ਸ਼ਾਹ' 'ਬਾਰੇ ਕਿਤਾਬਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਵਿਭਾਗ ਦੇ ਮੁਖੀ ਡਾ: ਗੁਰਦੀਪ ਕੌਰ ਨੇ 'ਯਸ਼ੋਦਰਾ' ਨਾਵਲ ਬਾਰੇ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਡਾ: ਚਰਨਜੀਤ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੁਆਰਾ ਕੀਤੀ ਪੁਸਤਕ ਸਮੀਖਿਆ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਸਾਹਿਤਿਕ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਸਾਹਿਤ ਦੇ ਅਧਿਐਨ ਵਿਚ ਰੁਚੀ ਪੈਦਾ ਹੁੰਦੀ ਹੈ | ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰੋ: ਜਸਕਰਨ ਕੌਰ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ: ਹਰਮੀਤ ਕੌਰ ਸਿੱਧੂ, ਪ੍ਰੋ: ਹਰਦੀਪ ਕੌਰ, ਪ੍ਰੋ: ਜਸਪ੍ਰੀਤ ਕੌਰ ਅਤੇ ਲੈਕਚਰਾਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ |