28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸ੍ਰੀ ਮਹਾਂਕਾਂਵੜ ਸੰਘ ਵਲੋਂ ਕਾਂਵੜੀਆਂ ਲਈ ਸਮੱਗਰੀ ਵਾਲਾ ਟਰੱਕ ਕੀਤਾ ਰਵਾਨਾ <br/>

Ad Position 21
No active advertisement
ਅਜੀਤ ਡੈਸਕ 07-02-2026
ਤਪਾ ਮੰਡੀ, 6 ਫਰਵਰੀ (ਵਿਜੇ ਸ਼ਰਮਾ)-ਸਥਾਨਕ ਸ੍ਰੀ ਮਹਾਂਦੇਵ ਕਾਂਵੜ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 25ਵਾਂ ਵਿਸ਼ਾਲ ਭੰਡਾਰਾ ਹਰਿਦੁਆਰ ਤੋਂ 40 ਕਿੱਲੋਮੀਟਰ ਪਹਿਲਾਂ ਭਗਵਾਨ ਪੁਰਾ ਵਿਖੇ ਸਰਸਵਤੀ ਵਿੱਦਿਆ ਮੰਦਿਰ ਇਮਲੀ ਖੇੜਾ ਰੋਡ 'ਤੇ ਲਾਇਆ ਜਾ ਰਿਹਾ ਹੈ | ਇਹ ਜਾਣਕਾਰੀ ਰੁਪੇਸ਼ ਕੁਮਾਰ (ਰਿੰਪੀ ਡਾਲਾ) ਨੇ ਦੱਸਿਆ ਕਿ ਭੰਡਾਰਾ 13 ਫਰਵਰੀ ਤੱਕ ਲਗਾਇਆ ਜਾਵੇਗਾ | ਰਾਸ਼ਨ ਸਮਗਰੀ ਦੇ ਟਰੱਕ ਨੂੰ ਰਵਾਨਾ ਕਰਨ ਦੀ ਰਸਮ ਸਮਾਜ ਸੇਵੀ ਤੇ ਉੱਘੇ ਉਦਯੋਗਪਤੀ ਮਨੀਸ਼ ਕੁਮਾਰ ਢਿੱਲਵਾਂ ਨੇ ਝੰਡੀ ਦੇ ਕੇ ਅਦਾ ਕੀਤੀ | ਇਸ ਮੌਕੇ ਪੰਜਾਬ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸਮਾਜਸੇਵੀ ਰਘਵੀਰ ਚੰਦ ਅਗਰਵਾਲ, ਅਨੀਸ਼ ਗੋਇਲ ਮੌੜਾਂ ਵਾਲਾ, ਰੂਬੀ ਗਰਗ, ਦੀਪਕ ਗਰਗ ਦੀਪੂ ਭੈਣੀ, ਨਵੀਨ ਗਰਗ, ਕੁਸਾਰ ਗਰਗ, ਨਰੇਸ਼ ਕੁਮਾਰ ਨੇਸੂ ਤਾਜੋਕੇ, ਨੀਨਾ ਮੌੜ, ਮੋਹਿਤ ਕੁਮਾਰ ਮੋਨੂੰ, ਅਰਵਿੰਦ ਰੰਗੀ, ਸੁਨੀਲ ਤਾਜੋਕੇ ਵਾਲਾ, ਗਗਨਦੀਪ ਮੁਨੀਮ, ਟੀਟੂ ਦੀਕਸ਼ਤ, ਸ਼ਿਵ ਕੁਮਾਰ, ਅਨਿਲ ਕੁਮਾਰ ਗੋਲਾ, ਅਸੀਸ ਚੌਹਾਨ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਏਸਰ ਪੰਜਾਬ ਵਿਖੇ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਗਹਿਲ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਪੁਸਤਕ ਪੜਚੋਲ ਸੰਬੰਧੀ ਸਮਾਗਮ ਕਰਵਾਇਆ <br/>
Ad Position 24