28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਿੰਡ ਰਾਏਸਰ ਪੰਜਾਬ ਵਿਖੇ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ

Ad Position 21
No active advertisement
ਪਿੰਡ ਰਾਏਸਰ ਵਿਖੇ ਮੁੱਖ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸਨਮਾਨਿਤ ਕਰਨ ਸਮੇਂ ਸਮੂਹ ਪ੍ਰਬੰਧਕ | ਤਸਵੀਰ : ਅਵਤਾਰ ਸਿੰਘ ਅਣਖੀ <br/> 07-02-2026
ਮਹਿਲ ਕਲਾਂ, 6 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਰਾਏਸਰ ਪੰਜਾਬ ਵਿਖੇ ਪੀਰ ਗਿਆਰ੍ਹਵੀਂ ਵਾਲੇ ਦੀ ਦਰਗਾਹ ਕਾਲਸਾਂ ਪੱਤੀ 'ਚ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 52ਵਾਂ ਸਾਲਾਨਾ ਮੇਲਾ ਤੇ ਭੰਡਾਰਾ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ | ਪੀਰਾਂ ਦੀ ਦਰਗਾਹ 'ਤੇ ਫੁੱਲਾਂ ਦੀ ਵਰਖਾ ਨਾਲ ਚਾਦਰ ਦੀ ਰਸਮ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਮਿਲ ਬੈਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਤਕੜਾ ਕਰਨ ਦਾ ਸੰਦੇਸ਼ ਦਿੰਦੇ ਹਨ | ਮਸ਼ਹੂਰ ਕੱਵਾਲੀ ਰਫ਼ੀ ਹਿੰਮਤਪੁਰਾ ਐਂਡ ਪਾਰਟੀ ਨੇ 'ਉੱਥੇ ਅਮਲਾਂ ਦੇ ਹੋਣ ਨੇ ਨਿਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ', 'ਵੰਗਾਂ ਇਸ਼ਕ ਦੀਆਂ' ਆਦਿ ਕੱਵਾਲੀਆਂ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਗਾਇਕ ਸਿਦਕਵੀਰ, ਚੰਨੀ ਚੱਕ ਵਾਲਾ, ਮਨਦੀਪ ਮੰਨੂੰ ਰਾਏਕੋਟੀ, ਅਸੀਮ ਖ਼ਾਨ ਨੇ ਵੀ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਰੰਗੀਆਂ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਰਿੰਕਾ ਕੁਤਬਾ ਬਾਹਮਣੀਆਂ, ਸਰਪੰਚ ਬਚਿੱਤਰ ਸਿੰਘ ਧਾਲੀਵਾਲ, ਸਰਪੰਚ ਬੀਬੀ ਸੁਰਿੰਦਰ ਕੌਰ, ਬਾਬਾ ਨੀਲੇ ਸ਼ਾਹ, ਬਾਬਾ ਨੇਕ ਸ਼ਾਹ, ਬਾਬਾ ਲੱਧੇ ਸ਼ਾਹ, ਬਾਬਾ ਜੰਗ ਸਿੰਘ, ਬਾਬਾ ਸਰਦਾਰਾ ਸ਼ਾਹ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਹਰਮੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਕਾਕਾ ਆਦਿ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੇਲੇ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕ ਕਮੇਟੀ ਆਗੂਆਂ ਗੁਰਦੀਸ਼ ਸਿੰਘ ਦੁੱਲਾ, ਲਖਵਿੰਦਰ ਲੱਖੀ, ਬਲਬੀਰ ਬੀਰਾ, ਇੰਦਰਜੀਤ ਗਿੱਲ, ਹਾਕਮ ਸਿੰਘ ਭੋਲਾ, ਸਰਬਾ ਸਿੱਧੂ, ਸੋਖਾ ਖ਼ਾਨ, ਮਾਣਕ ਤਾਰੀ, ਗੁਰਪ੍ਰੀਤ ਗਿੱਲ, ਜਗਦੀਸ਼ ਗਿੱਲ, ਹੈਪੀ ਗਿੱਲ, ਹਰਮਨ ਗਿੱਲ, ਬੰਟੀ ਸਿੰਘ, ਰੇਸ਼ਮ ਧਾਲੀਵਾਲ, ਤਰਸੇਮ ਸਿੰਘ, ਲਾਲੀ ਖ਼ਾਨ, ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਟੇਜ ਦੀ ਜ਼ਿੰਮੇਵਾਰੀ ਜਗਮੋਹਣ ਸ਼ਾਹ ਨੇ ਬਾਖ਼ੂਬੀ ਨਿਭਾਈ | ਆਖੀਰ ਵਿਚ ਸਤਨਾਮ ਸਿੰਘ ਗਿੱਲ ਅਤੇ ਲਖਵੀਰ ਸਿੰਘ ਕਾਕਾ ਨੇ ਪ੍ਰੋਗਰਾਮ ਦੀ

Ad Position 22
No active advertisement
ਪਿਛਲੀ ਖ਼ਬਰ ਚੀਮਾ-ਜੋਧਪੁਰ ਸਕੂਲ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ੍ਰੀ ਮਹਾਂਕਾਂਵੜ ਸੰਘ ਵਲੋਂ ਕਾਂਵੜੀਆਂ ਲਈ ਸਮੱਗਰੀ ਵਾਲਾ ਟਰੱਕ ਕੀਤਾ ਰਵਾਨਾ <br/>
Ad Position 24