27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਪੰਡੋਰੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 23-02-2026
ਮਹਿਲ ਕਲਾਂ, 22 ਫਰਵਰੀ (ਅਵਤਾਰ ਸਿੰਘ ਅਣਖੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਮੁਕਤ ਵਪਾਰ ਸਮਝੌਤੇ ਅਤੇ ਕੇਂਦਰ ਸਰਕਾਰ ਦੀਆਂ ਨਵੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਭਰ ਅੰਦਰ ਭਾਜਪਾ ਆਗੂਆਂ, ਆਪ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਦੇ ਘਰਾਂ ਮੂਹਰੇ ਰੋਸ ਧਰਨੇ ਦੇਣ ਦੇ ਸੱਦੇ ਤਹਿਤ ਪਿੰਡ ਪੰਡੋਰੀ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਰੋਸ ਧਰਨਾ ਦੇ ਕੇ ਕੇਂਦਰ, ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਮਨਰੇਗਾ ਕਾਨੂੰਨ ਦੀਆਂ ਕਟੌਤੀਆਂ, ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ ਅਤੇ ਲੇਬਰ ਕਾਨੂੰਨਾਂ ਨੂੰ ਜਬਰੀ ਲਾਗੂ ਕਰ ਕੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ 'ਤੇ ਮਾਰੂ ਹਮਲਾ ਕਰ ਰਹੀ ਹੈ | ਇਸ ਮੌਕੇ ਭਾਕਿਯੂ ਡਕੌਂਦਾ (ਧਨੇਰ) ਦੇ ਗੁਰਦੇਵ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਭਾਕਿਯੂ ਉਗਰਾਹਾਂ ਦੇ ਜੱਜ ਸਿੰਘ ਗਹਿਲ, ਭਾਕਿਯੂ ਡਕੌਂਦਾ ਬੁਰਜ ਗਿੱਲ ਦੇ ਅਮਰਜੀਤ ਸਿੰਘ ਮਹਿਲ ਖੁਰਦ, ਮਜ਼ਦੂਰ ਆਗੂ ਪ੍ਰੇਮ ਸਿੰਘ, ਹਰਭਜਨ ਸਿੰਘ ਠੀਕਰੀਵਾਲ, ਨਰਿੰਦਰ ਕੁਮਾਰ ਜਲਾਲਦੀਵਾਲ, ਟੀ.ਐਸ.ਯੂ. ਆਗੂ ਕੁਲਵੀਰ ਸਿੰਘ ਅÏਲਖ ਕਿਹਾ ਕਿ ਅਮਰੀਕਾ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਦੇਸ਼ ਦੀ ਖੇਤੀਬਾੜੀ ਅਤੇ ਲੋਕਲ ਉਦਯੋਗ ਲਈ ਘਾਤਕ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਜੇ ਇਹ ਸਮਝੌਤੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਸੰਯੁਕਤ ਕਿਸਾਨ ਮੋਰਚਾ ਦੇਸ਼ ਪੱਧਰ 'ਤੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ | ਆਗੂਆਂ ਨੇ ਸੂਬਾ ਸਰਕਾਰ ਉਪਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਦਾ ਖ਼ਮਿਆਜ਼ਾ ਆਪ ਨੂੰ ਅਗਲੇ ਦਿਨਾਂ 'ਚ ਅਵੱਛ ਭੁਗਤਣਾ ਪਵੇਗਾ | ਧਰਨੇ ਦੌਰਾਨ ਇਸਤਰੀ ਆਗੂਆਂ, ਵਰਕਰਾਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ | ਭੈਣ ਸੰਦੀਪ ਕੌਰ ਪੱਤੀ, ਨਵਦੀਪ ਕੌਰ, ਨਵਕਰਨ ਕੌਰ ਫ਼ਤਿਹਗੜ੍ਹ ਪੰਜਗਰਾਈਆਂ ਨੇ ਕਿਹਾ ਕਿ ਇਸ ਰਾਜ ਪ੍ਰਬੰਧ ਦੌਰਾਨ ਅÏਰਤਾਂ ਉਪਰ ਜਬਰ ਦਾ ਕੁਹਾੜਾ ਤੇਜ਼ ਹੋਇਆ ਹੈ | ਰਾਜ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਸ਼ਰੇਆਮ ਦਿਨ ਦਿਹਾੜੇ ਕਤਲ ਲੁੱਟਾ-ਖੋਹਾਂ, ਹੱਕ ਮੰਗਦੇ ਲੋਕਾਂ ਉਪਰ ਜਬਰ ਜ਼ੁਲਮ ਇਕ ਆਮ ਗੱਲ ਬਣ ਗਈ ਹੈ | ਇਸ ਮੌਕੇ ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਪਾਲ ਸਿੰਘ ਸੋਹੀ, ਭਿੰਦਰ ਸਿੰਘ ਮੂੰਮ, ਜਸਵੰਤ ਸਿੰਘ ਸੋਹੀ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਮਹਿਲ ਕਲਾਂ, ਮੇਜਰ ਸਿੰਘ ਗੁਰਮ, ਬਲਬੀਰ ਸਿੰਘ ਮਨਾਲ, ਅਜਮੇਰ ਸਿੰਘ ਖਾਲਸਾ, ਜੱਸਾ ਸਿੰਘ ਗਹਿਲ, ਭਜਨ ਸਿੰਘ ਦਿਉਲ, ਜਸਪਾਲ ਸਿੰਘ ਪੰਡੋਰੀ ਆਦਿ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਮਾਰਚ ਨੂੰ ਅਨਾਜ ਮੰਡੀ ਬਰਨਾਲਾ 'ਚ ਕੀਤੀ ਜਾ ਰਹੀ ਪੰਜਾਬ ਪੱਧਰੀ ਰੈਲੀ 'ਚ ਵੱਡੀ ਗਿਣਤੀ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਨਸ਼ਾ ਕਰਦੇ ਦੋ ਜਣੇ ਪੁਲਿਸ ਵਲੋਂ ਕਾਬੂ
Ad Position 24