ਤਪਾ ਮੰਡੀ, 23 ਫਰਵਰੀ (ਪ੍ਰਵੀਨ ਗਰਗ)-ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਏ.ਐਸ.ਆਈ. ਮੈਡਮ ਰਾਣੀ ਕੌਰ ਸੰਧੂ ਇੰਚਾਰਜ ਸਾਂਝ ਕੇਂਦਰ ਤਪਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਦੇ ਬੱਚਿਆਂ ਨੂੰ ਸਾਂਝ ਕੇਂਦਰ ਦੇ ਪ੍ਰੋਗਰਾਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਬੱਚਿਆ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕਰਨ ਲਈ, ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਅਤੇ ਪੁਲਿਸ ਦੇ ਕੰਮਕਾਰ ਬਾਰੇ ਸਬ ਡਵੀਜ਼ਨ ਸਾਂਝ ਕੇਂਦਰ ਥਾਣਾ ਤਪਾ ਵਿਖੇ ਸਟੂਡੈਂਟਸ ਪੁਲਿਸ ਕੈਡਿਟ ਪੋ੍ਰਗਰਾਮ ਤਹਿਤ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਤਹਿਤ ਸਰਕਾਰ ਨੇ ਬੱਚਿਆਂ ਨੂੰ ਐਜੂਕੇਟ ਕਰਕੇ ਅਤੇ ਪਬਲਿਕ ਨੂੰ ਐਜੂਕੇਟ ਕਰਨ ਦੇ ਮੰਤਵ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਸਾਂਝ ਕੇਂਦਰ ਦੀਆਂ ਮਹਿਲਾ ਮੁਲਾਜ਼ਮਾਂ ਕਰਮਜੀਤ ਕੌਰ ਅਤੇ ਜੱਸੀ ਰਾਣੀ ਨੇ ਮਹਿਲਾ ਮਿੱਤਰ ਤਹਿਤ ਅÏਰਤਾਂ 'ਤੇ ਹੋ ਰਹੇ ਅੱਤਿਆਚਾਰ ਸਬੰਧੀ ਜਾਗਰੂਕ ਕੀਤਾ | ਲਖਵਿੰਦਰ ਸਿੰਘ ਲੱਖਾ ਨੇ ਬੱਚਿਆਂ ਨੂੰ ਸਾਂਝ ਕੇਂਦਰ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਕਿ ਸਾਂਝ ਕੇਂਦਰ ਵਿਚ 28 ਕਿਸਮ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ ਸਿਹਤ ਬਾਰੇ ਜਿਵੇਂ ਡੇਂਗੂ, ਚਿਕਨਗੁਨੀਆ, ਹੈਜ਼ਾ, ਆਈ ਫਲਿਉ ਬਾਰੇ ਜਾਗਰੂਕ ਕੀਤਾ ਗਿਆ | ਇਸ ਦੌਰਾਨ ਉਹਨਾਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਸਮੇਂ ਸਾਂਝ ਕੇਂਦਰ ਪਰ ਆਏ ਬੱਚਿਆਂ ਦਾ ਅਤੇ ਅਧਿਆਪਕਾ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਰੀਡਰ ਡੀ.ਐਸ.ਪੀ ਤਪਾ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ |