ਮਹਿਲ ਕਲਾਂ, 24 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਛਾਪਾ ਵਿਖੇ ਅੱਖਾਂ ਦਾ ਚੌਥਾ ਮੁਫ਼ਤ ਚੈੱਕਅਪ, ਅਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਮਾਹਿਰ ਡਾ: ਗੁਰਪਾਲ ਸਿੰਘ ਰਾਏਕੋਟ ਨੇ ਸਹਿਯੋਗੀ ਟੀਮ ਸਮੇਤ ਲਗਭਗ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਉਪਰੰਤ ਲੋੜਵੰਦ 49 ਮਰੀਜ਼ਾਂ ਨੂੰ ਲੈਂਜ ਪਾਉਣ ਲਈ ਰੈਫ਼ਰ ਕੀਤਾ | ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ | ਇਸ ਸਮਾਜ ਸੇਵੀ ਕਾਰਜ 'ਚ ਐਨ.ਆਰ.ਆਈ. ਵੀਰਾਂ, ਨਗਰ ਪੰਚਾਇਤ, ਸਮੂਹ ਕਿਸਾਨ ਜਥੇਬੰਦੀਆਂ, ਸਫ਼ਾਈ ਸੇਵਾ ਕਲੱਬ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਤਨ-ਮਨ-ਧਨ ਨਾਲ ਯੋਗਦਾਨ ਪਾਇਆ ਗਿਆ | ਇਸ ਮੌਕੇ ਡਾ: ਜਗਰਾਜ ਸਿੰਘ, ਸੰਤੋਖ ਸਿੰਘ, ਬਿਮਲ ਸਿੰਘ ਸੰਧੂ, ਜਗਜੀਤ ਸਿੰਘ, ਕੁਲਵੰਤ ਸਿੰਘ, ਮੁਸ਼ਤਾਕ ਮੁਹੰਮਦ, ਡਾ: ਸੇਵਕ ਸਿੰਘ, ਸੁਖਵਿੰਦਰ ਸਿੰਘ ਭੋਲਾ, ਜਗਦੇਵ ਸਿੰਘ ਜੱਗਾ, ਕਰਮਜੀਤ ਸਿੰਘ, ਬਲਵਿੰਦਰ ਸਿੰਘ ਮੋਗਾ, ਗੁਰਜੰਟ ਸਿੰਘ ਮੋਗਾ, ਬਲਵਿੰਦਰ ਸਿੰਘ, ਪ੍ਰਧਾਨ ਮੇਜਰ ਸਿੰਘ, ਪ੍ਰਧਾਨ ਭੋਲਾ ਸਿੰਘ, ਭਜਨ ਸਿੰਘ, ਗੁਰਪ੍ਰੀਤ ਸਿੰਘ ਬਾਜਵਾ, ਕਮਲਜੀਤ ਸਿੰਘ, ਰਣਧੀਰ ਸਿੰਘ ਧੀਰਾ, ਉਜਾਗਰ ਸਿੰਘ ਛਾਪਾ, ਗਿਆਨ ਸਿੰਘ ਬਾਜਵਾ ਆਦਿ ਆਗੂਆਂ ਨੇ ਇਸ ਸਮਾਜ ਸੇਵੀ ਕਾਰਜ ਦੀ ਸਫਲਤਾ ਲਈ ਭਰਵਾਂ ਸਹਿਯੋਗ ਦਿੱਤਾ |