08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੁਸਲਿਮ ਭਾਈਚਾਰੇ ਨੇ ਵੱਡੀ ਮਸਜਿਦ ਵਿਖੇ ਨਮਾਜ਼ ਅਦਾ ਕੀਤੀ ਅਤੇ ਰੋਜ਼ਾ ਅਫਤਾਰ ਕੀਤਾ <br/>

Ad Position 21
No active advertisement
ਅਜੀਤ ਡੈਸਕ 25-02-2026
ਧਨੌਲਾ, 24 ਫਰਵਰੀ (ਜਤਿੰਦਰ ਸਿੰਘ ਧਨੌਲਾ)-ਰਮਜ਼ਾਨ ਦੇ ਚੱਲ ਰਹੇ ਪਵਿੱਤਰ ਮਹੀਨੇ ਨੂੰ ਮੱਦੇਨਜ਼ਰ ਰੱਖਦਿਆਂ ਮੁਸਲਿਮ ਭਾਈਚਾਰੇ ਵਲੋਂ ਵੱਡੀ ਮਸਜਿਦ ਵਿਖੇ ਨਮਾਜ਼ ਅਦਾ ਕੀਤੀ ਗਈ ਅਤੇ ਰੋਜ਼ਾ ਅਫਤਾਰ ਕੀਤਾ ਗਿਆ | ਗੱਲਬਾਤ ਕਰਦਿਆਂ ਸੀਨੀਅਰ ਆਗੂ ਡਾ: ਦਿਲਸ਼ਾਦ ਅਖ਼ਤਰ, ਡਾ: ਸਰਾਜ ਘਨੌਰ ਅਤੇ ਪ੍ਰਧਾਨ ਮਿੱਠੂ ਖ਼ਾਨ ਨੇ ਆਖਿਆ ਕਿ ਇਸ ਮਹੀਨੇ ਜਿੱਥੇ ਸਮੁੱਚੇ ਮੁਸਲਿਮ ਭਾਈਚਾਰੇ ਵਲੋਂ ਬੜੀ ਸ਼ਿੱਦਤ ਨਾਲ ਅੱਲਾ ਤਾਲਾ ਦਾ ਸ਼ੁਕਰਾਨਾ ਅਦਾ ਕੀਤਾ ਜਾਂਦਾ ਹੈ ਉੱਥੇ ਪੂਰਾ ਮਹੀਨਾ ਰੋਜ਼ੇ ਰੱਖੇ ਹੋਣ ਕਰ ਕੇ ਸਿਹਤ ਪੱਖ ਨੂੰ ਵੱਡੀ ਰਾਹਤ ਪ੍ਰਾਪਤ ਹੁੰਦੀ ਹੈ | ਖ਼ੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਆਖਿਆ ਕਿ ਅੱਜ ਨੌਜਵਾਨ ਪੀੜ੍ਹੀ ਵੀ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਵੱਡੀ ਗਿਣਤੀ ਵਿਚ ਰੋਜ਼ੇ ਰੱਖ ਰਹੀ ਹੈ | ਜਥੇਬੰਦਕਾਂ ਨੇ ਇਕ ਸੁਰ ਹੁੰਦਿਆਂ ਆਖਿਆ ਕਿ ਮੰਡੀ ਧਨੌਲਾ ਅੰਦਰ ਬੜੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਭਾਈਚਾਰੇ, ਸਾਰੇ ਧਾਰਮਿਕ ਸਮਾਗਮ ਇਕ ਮੰਚ 'ਤੇ ਇਕੱਠਿਆਂ ਹੋ ਕੇ ਮਨਾਉਂਦੇ ਹਨ | ਜਿਸ ਨਾਲ ਪਿਆਰ ਇਤਫ਼ਾਕ ਹੋਰ ਵਧਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਰੋਜ਼ਾ ਅਫਤਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਧੌਲਾ ਅਤੇ ਸੁਰਜੀਤ ਸਿੰਘ ਭਗਤਪੁਰਾ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਸਾਈਕਲਿੰਗ ਐਸੋਸੀਏਸ਼ਨ ਨਾਲ ਮਾਨਤਾ ਲਈ ਅਰਜ਼ੀਆਂ ਮੰਗੀਆਂ
Ad Position 24