08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਾਈਕਲਿੰਗ ਐਸੋਸੀਏਸ਼ਨ ਨਾਲ ਮਾਨਤਾ ਲਈ ਅਰਜ਼ੀਆਂ ਮੰਗੀਆਂ

Ad Position 21
No active advertisement
ਅਜੀਤ ਡੈਸਕ 25-02-2026
ਸੰਗਰੂਰ, 24 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਸਾਈਕਲਿੰਗ ਲਈ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਬਣਾਈ ਐਡ-ਹੌਕ ਕਮੇਟੀ ਨੇ ਪੰਜਾਬ ਭਰ ਦੀਆਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਾਂ ਤੋਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਨਾਲ ਮਾਨਤਾ (ਐਫ਼ਿਲੀਏਸ਼ਨ) ਲਈ ਅਰਜ਼ੀਆਂ ਮੰਗੀਆਂ ਹਨ | ਇਹ ਪ੍ਰਕਿਰਿਆ ਮਾਨਯੋਗ ਦਿੱਲੀ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਨਾ ਵਿੱਚ ਕੀਤੀ ਜਾ ਰਹੀ ਹੈ | ਸ਼ੈਲੇਂਦਰ ਪਾਠਕ, ਸੰਯੁਕਤ ਸਕੱਤਰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਦੱਸਿਆ ਕਿ ਰੁਚੀ ਰੱਖਣ ਵਾਲੀਆਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਾਂ ਆਪਣੀ ਅਰਜ਼ੀ ਨਾਲ ਆਪਣਾ ਰਜਿਸਟਰੇਸ਼ਨ ਸਰਟੀਫਿਕੇਟ, ਸੰਵਿਧਾਨ/ਮੈਮੋਰੈਂਡਮ ਆਫ਼ ਐਸੋਸੀਏਸ਼ਨ ਅਤੇ ਹੋਰ ਸਬੰਧਿਤ ਸਹਾਇਕ ਦਸਤਾਵੇਜ਼ ਜ਼ਰੂਰ ਲਗਾਉਣ | ਉਨ੍ਹਾਂ ਹੋਰ ਦੱਸਿਆ ਕਿ ਸਾਰੀਆਂ ਅਰਜ਼ੀਆਂ ਈਮੇਲ ਰਾਹੀਂ secretarygeneral0cfiindia.in 'ਤੇ ਭੇਜੀਆਂ ਜਾਣ | ਅਰਜ਼ੀਆਂ ਭੇਜਣ ਦੀ ਆਖ਼ਰੀ 26 ਫਰਵਰੀ ਨਿਰਧਾਰਿਤ ਕੀਤੀ ਗਈ ਹੈ | ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਨਿਰਧਾਰਿਤ ਸਮੇਂ ਅੰਦਰ ਪੂਰੇ ਦਸਤਾਵੇਜ਼ਾਂ ਸਮੇਤ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਵੱਡੀ ਮਸਜਿਦ ਵਿਖੇ ਨਮਾਜ਼ ਅਦਾ ਕੀਤੀ ਅਤੇ ਰੋਜ਼ਾ ਅਫਤਾਰ ਕੀਤਾ <br/> ਅਗਲੀ ਖ਼ਬਰ ਗ੍ਰੈਡ ਪ੍ਰੀ ਸਕੂਲ ਦੇ ਸਾਲਾਨਾ ਸਮਾਰੋਹ ਵਿਚ ਬਾਲ ਕਲਾਕਾਰਾਂ ਨੇ ਕੀਤੀ ਖੂਬਸੂਰਤ ਪੇਸ਼ਕਾਰੀ
Ad Position 24