08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗ੍ਰੈਡ ਪ੍ਰੀ ਸਕੂਲ ਦੇ ਸਾਲਾਨਾ ਸਮਾਰੋਹ ਵਿਚ ਬਾਲ ਕਲਾਕਾਰਾਂ ਨੇ ਕੀਤੀ ਖੂਬਸੂਰਤ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 25-02-2026
ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗ੍ਰੈਡ ਪ੍ਰੀ ਸਕੂਲ ਵਲੋਂ ਦੋ ਦਿਨਾ ਸਾਲਾਨਾ ਸਮਾਰੋਹ ਧੂਮਧਾਮ ਨਾਲ ਕੀਤਾ ਗਿਆ | ਸ਼ਹਿਰ ਵਿਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰੀ ਸਕੂਲ ਨੇ ਬੱਚਿਆਂ ਲਈ ਇਸ ਤਰ੍ਹਾਂ ਦਾ ਦੋ ਦਿਨਾਂ ਦਾ ਕਸਟਮਾਈਜ਼ਡ/ਪਰਸਨਲਾਈਜ਼ਡ ਐਨੁਅਲ ਫੰਕਸ਼ਨ ਕਰਵਾਇਆ ਹੋਵੇ, ਜਿਸ ਦੀ ਚਰਚਾ ਪੂਰੇ ਇਲਾਕੇ ਵਿਚ ਰਹੀ | ਇਸ ਸਮਾਰੋਹ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਸਿਰਫ਼ 2 ਸਾਲ ਦੇ ਨਿੱਕੇ-ਨਿੱਕੇ ਬੱਚਿਆਂ ਨੇ ਵੀ ਮੰਚ 'ਤੇ ਮਾਈਕ ਫੜ ਕੇ ਬੜੀ ਨਿਡਰਤਾ ਨਾਲ ਬੋਲਿਆ ਅਤੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ | ਲਗਭਗ ਹਰ ਬੱਚਾ ਘੱਟੋ-ਘੱਟ ਦੋ ਆਈਟਮਾਂ ਵਿਚ ਸ਼ਾਮਲ ਸੀ, ਜਿਸ ਵਿਚ ਡਾਂਸ, ਰੋਲ ਪਲੇ ਅਤੇ ਵੱਖ-ਵੱਖ ਰਚਨਾਤਮਿਕ ਪ੍ਰਸਤੁਤੀਆਂ ਸ਼ਾਮਲ ਰਹੀਆਂ | ਖਾਸ ਆਕਰਸ਼ਣ ਵਜੋਂ Tਪਾਇਰੇਟਸ ਡਾਂਸU ਨੇ ਸਭ ਦਾ ਮਨ ਮੋਹ ਲਿਆ, ਜਿਸ ਵਿਚ ਡਾਂਸ ਦੇ ਨਾਲ-ਨਾਲ ਫਿਜ਼ੀਕਲ ਐਕਟਿਵਿਟੀ ਜਿਵੇਂ ਕਿ ਵਾਲ ਕਲਾਈਮਿੰਗ ਅਤੇ ਰੌਕ ਕਲਾਈਮਿੰਗ ਵੀ ਸ਼ਾਮਲ ਸੀ | Tਸਰਕਲ ਟਾਈਮU ਨਾਮਕ ਆਈਟਮ ਰਾਹੀਂ ਰੋਜ਼ਾਨਾ ਅਕਾਦਮਿਕ ਗਤੀਵਿਧੀ ਨੂੰ ਮੰਚ 'ਤੇ ਪੇਸ਼ ਕੀਤਾ ਗਿਆ | ਸਕੂਲ ਪ੍ਰਬੰਧਕਾਂ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇੱਥੇ ਸਿੱਖਿਆ ਦਾ ਢੰਗ ਫਿਨਲੈਂਡ ਦੀ ਪ੍ਰਸਿੱਧ ਸਿੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੈ, ਜਿਸ ਵਿਚ ਪੈ੍ਰਕਟੀਕਲ ਲਰਨਿੰਗ, ਐਕਟਿਵ ਭਾਗੀਦਾਰੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਕਸਦ ਸਿਰਫ਼ ਪਾਠਕ੍ਰਮ ਤੱਕ ਸੀਮਿਤ ਨਹੀਂ, ਸਗੋਂ ਬੱਚਿਆਂ ਨੂੰ ਆਤਮਵਿਸ਼ਵਾਸੀ, ਸਿਰਜਨਾਤਮਕ ਅਤੇ ਮੰਚ-ਭੀਤੀ ਤੋਂ ਮੁਕਤ ਬਣਾਉਣਾ ਹੈ | ਇਸ ਮੌਕੇ 'ਤੇ ਸ਼ਹਿਰ ਦੇ ਕਈ ਪ੍ਰਸਿੱਧ ਡਾਕਟਰਾਂ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਵਿਧਾਇਕਾ ਨਰਿੰਦਰ ਕੌਰ ਭਰਾਜ, ਅਮਰਜੋਤ ਕੌਰ ਹਰੀਕਾ ਡਾਇਰੈਕਟਰ ਓਫ ਦ ਹੇਲੀਕਸ ਓਕਸਫੋਰਡ ਸਕੂਲ, ਪਾਤੜਾਂ, ਡਾਕਟਰ ਕੇ ਸੀ ਗੋਇਲ, ਡਾਕਟਰ ਵੈਬਹੇਬ ਮਿੱਤਲ, ਡਾਕਟਰ ਦੀਸ਼ਾ ਗਰਗ, ਡਾ. ਪ੍ਰਭਜੋਤ ਸਿੰਘ ਸਿਬੀਆ, ਗੁਰਜੋਤ ਸਿੰਘ ਮੰਡੇਰ, ਵਿਵੇਕ ਅਗਰਵਾਲ, ਸ. ਗਗਨਦੀਪ ਸਿੰਘ ਸਿੱਧੂ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਸਾਈਕਲਿੰਗ ਐਸੋਸੀਏਸ਼ਨ ਨਾਲ ਮਾਨਤਾ ਲਈ ਅਰਜ਼ੀਆਂ ਮੰਗੀਆਂ ਅਗਲੀ ਖ਼ਬਰ ਭਾਕਿਯੂ ਕਾਦੀਆਂ ਇਕਾਈ ਚੀਮਾ ਦੀ ਮੀਟਿੰਗ ਹੋਈ
Ad Position 24